LPG ਸਿਲੰਡਰ ਦੀਆਂ ਘਟੀਆਂ ਕੀਮਤਾਂ

Rajneet Kaur
2 Min Read

ਨਿਊਜ਼ ਡੈਸਕ: ਹਰ ਵਾਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਗੈਸ ਦੀਆਂ ਕੀਮਤਾਂ ਵਧਦੀਆਂ ਰਹਿੰਦੀਆਂ ਹਨ। ਹੁਣ ਦਿੱਲੀ ਵਿੱਚ ਕਮਰਸ਼ੀਅਲ ਸਿਲੰਡਰ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ।  1 ਅਪ੍ਰੈਲ ਨੂੰ ਕਮਰਸ਼ੀਅਲ ਰਸੋਈ ਗੈਸ ਦੀਆਂ ਕੀਮਤਾਂ ‘ਚ 92 ਰੁਪਏ ਦੀ ਕਟੌਤੀ ਕੀਤੀ ਗਈ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਹੀ ਕਮਰਸ਼ੀਅਲ ਸਿਲੰਡਰ ਵਿੱਚ 350 ਰੁਪਏ ਦਾ ਵਾਧਾ ਕੀਤਾ ਗਿਆ ਸੀ ਅਤੇ ਹੁਣ ਇਸ ਵਿੱਚ 91.50 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਘਰੇਲੂ ਐਲਪੀਜੀ ਸਿਲੰਡਰ ਲਈ, ਤੁਹਾਨੂੰ ਪਹਿਲਾਂ ਵਾਂਗ ਹੀ ਭੁਗਤਾਨ ਕਰਨਾ ਹੋਵੇਗਾ।

ਇੰਡੀਅਨ ਆਇਲ ਦੀ ਵੈੱਬਸਾਈਟ ਅਨੁਸਾਰ ਅੱਜ 1 ਅਪ੍ਰੈਲ ਤੋਂ ਦਿੱਲੀ ‘ਚ ਵਪਾਰਕ ਸਿਲੰਡਰ ਦੀ ਕੀਮਤ 2028 ਰੁਪਏ, ਕੋਲਕਾਤਾ ‘ਚ 2132 ਰੁਪਏ, ਮੁੰਬਈ ‘ਚ 1980 ਰੁਪਏ ਅਤੇ ਚੇਨਈ ‘ਚ 2192.50 ਰੁਪਏ ਹੋ ਗਈ ਹੈ। ਪਹਿਲਾਂ ਇਸਦੀ ਕੀਮਤ ਦਿੱਲੀ ਵਿੱਚ 2119.50 ਰੁਪਏ, ਕੋਲਕਾਤਾ ਵਿੱਚ 2221.50 ਰੁਪਏ ਅਤੇ ਮੁੰਬਈ ਵਿੱਚ 2071.50 ਰੁਪਏ ਸੀ। ਕਮਰਸ਼ੀਅਲ ਸਿਲੰਡਰ ਦੀ ਕੀਮਤ ‘ਚ ਕਟੌਤੀ ਕੀਤੀ ਗਈ ਹੈ।

LPG Cylinder Rates:  ਸਿਲੰਡਰਾਂ ਦੀਆਂ ਕੀਮਤਾਂ
ਦਿੱਲੀ: 2028
ਕੋਲਕਾਤਾ: 2132
ਮੁੰਬਈ: 1980
ਚੇਨਈ: 2192.50
ਸ੍ਰੀਨਗਰ: 1,219
ਦਿੱਲੀ: 1,103
ਪਟਨਾ: 1,202
ਸ਼ਿਮਲਾ: 1147.5
ਲਖਨਊ: 1140.5
ਉਦੈਪੁਰ: 1132.5
ਇੰਦੌਰ: 1131

ਹਾਲਾਂਕਿ, ਦਰਾਂ ਵਿੱਚ ਕਟੌਤੀ ਸਿਰਫ ਵਪਾਰਕ ਗੈਸ ਸਿਲੰਡਰ ਉਪਭੋਗਤਾਵਾਂ ਲਈ ਹੈ। ਘਰੇਲੂ ਐਲਪੀਜੀ ਗੈਸ ਗਾਹਕਾਂ ਲਈ ਕੀਮਤ ਵਿੱਚ ਕੋਈ ਸੋਧ ਨਹੀਂ ਕੀਤੀ ਗਈ ਹੈ। 14.2 ਕਿਲੋ ਗੈਸ ਸਿਲੰਡਰ ਦਾ ਰੇਟ ਪਿਛਲੇ ਮਹੀਨੇ ਦੇ ਬਰਾਬਰ ਹੈ। ਪਿਛਲੇ ਮਹੀਨੇ ਕੇਂਦਰ ਨੇ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ 50 ਰੁਪਏ ਦਾ ਵਾਧਾ ਕੀਤਾ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment