ਅੰਤਰਰਾਸ਼ਟਰੀ ਪਰਵਾਸ ਕਾਰਨ ਕੈਨੇਡਾ ਦੀ ਆਬਾਦੀ ‘ਚ ਰਿਕਾਰਡ-ਤੋੜ ਹੋਇਆ ਵਾਧਾ

Rajneet Kaur
3 Min Read

ਨਿਊਜ਼ ਡੈਸਕ: ਪਰਵਾਸੀਆਂ ਅਤੇ ਗ਼ੈਰ-ਪਰਮਾਨੈਂਟ ਨਿਵਾਸੀਆਂ ਦੀ ਬਦੌਲਤ ਕੈਨੇਡੀਅਨ ਆਬਾਦੀ ਲਗਾਤਾਰ ਵਧ ਰਹੀ ਹੈ।ਸਟੈਟਿਸਟਿਕਸ ਕੈਨੇਡਾ ਨੇ  ਕਿਹਾ ਕਿ  ਜੂਨ, 2023 ਵਿੱਚ 40 ਮਿਲੀਅਨ ਤੱਕ ਪਹੁੰਚਣ ਦੀ ਉਚਾਈ ‘ਤੇ, ਕੈਨੇਡਾ ਦੀ ਆਬਾਦੀ 1 ਜੁਲਾਈ ਤੱਕ 40,097,761 ਦਰਜ ਕੀਤੀ ਗਈ ਹੈ ।

ਇਸਦੀ ਤੁਲਨਾ ਜੇਕਰ 1 ਜੁਲਾਈ, 2022 ਨਾਲ ਕਰੋ, ਜਦੋਂ ਕੈਨੇਡਾ ਦੀ ਆਬਾਦੀ 38,939,056 ਸੀ। ਸਾਲ-ਦਰ-ਸਾਲ 1,158,705 ਲੋਕਾਂ ਦੀ ਆਬਾਦੀ ਵਿੱਚ ਵਾਧਾ ਹੋਇਆ ਹੈ। ਯਾਨੀ ਕਿ ਕੈਨੇਡਾ ਦੀ ਆਬਾਦੀ ‘ਚ 1.15 ਮਿਲੀਅਨ ਦਾ ਵਾਧਾ ਹੋਇਆ ਹੈ। ਇਸ ਵਾਧੇ ਨੇ ਕੈਨੇਡਾ ਨੂੰ ਅਬਾਦੀ ਪੱਖੋਂ ਜੀ-7 ਦੇਸ਼ਾਂ ਵਿਚ ਸਭ ਤੋਂ ਤੇਜ਼ੀ ਨਾਲ ਵਧ ਰਹੇ ਮੁਲਕ ਵੱਜੋਂ ਬਰਕਰਾਰ ਰੱਖਿਆ ਹੈ। ਕੈਨੇਡਾ ਦੀ ਆਬਾਦੀ ਵਿਕਾਸ ਦਰ 2.9 % ਦਰਜ ਹੋਈ ਹੈ।

ਸਟੈਟਕੈਨ ਅਨੁਸਾਰ ਇਸ ਵਾਧੇ ਦਾ ਕਰੀਬ 98% ਹਿੱਸਾ ਅੰਤਰਰਾਸ਼ਟਰੀ ਮਾਈਗ੍ਰੇਸ਼ਨ ਦਾ ਹੈ। ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਵਿਚ 46% ਵਾਧਾ ਹੋਇਆ, ਜਿਸ ਦਾ ਸਭ ਤੋਂ ਵੱਡਾ ਕਾਰਨ ਵਰਕ ਅਤੇ ਸਟਡੀ ਪਰਮਿਟ ਵਿਚ ਵਾਧਾ ਰਿਹਾ ਹੈ। ਇਹ 1957 ਤੋਂ ਬਾਅਦ 12-ਮਹੀਨਿਆਂ ਦੀ ਮਿਆਦ ਲਈ ਕੈਨੇਡਾ ਵਿੱਚ ਦਰਜ ਕੀਤੀ ਗਈ ਸਭ ਤੋਂ ਉੱਤਲੇ ਪੱਧਰ ਦਰ ਹੈ।ਦਸਣਯੋਗ ਹੈ ਕਿ  ਹੰਗਰੀ ਦੇ ਸ਼ਰਨਾਰਥੀ ਸੰਕਟ ਅਤੇ ਬੇਬੀ ਬੂਮ ਦੇ ਸਿਖਰ ਦੇ ਦੌਰਾਨ, 1957 ਵਿੱਚ ਆਬਾਦੀ ਵਿਕਾਸ ਦਰ 3.3 ਪ੍ਰਤੀਸ਼ਤ ਸੀ।

ਅੰਕੜੇ ਦਰਸਾਉਂਦੇ ਹਨ ਕਿ ਜੁਲਾਈ 2022 ਤੋਂ, ਗ਼ੈਰ-ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਲਗਭਗ 700,000 ਵੱਧ ਕੇ 2.2 ਮਿਲੀਅਨ ਹੋ ਗਈ ਹੈ ਅਤੇ ਪਰਵਾਸੀਆਂ ਦੀ ਗਿਣਤੀ ਵਿੱਚ 468,817 ਦਾ ਵਾਧਾ ਹੋਇਆ ਹੈ।

- Advertisement -

ਸਟੈਟਿਸਟਿਕਸ ਕੈਨੇਡਾ ਦੁਆਰਾ ਨਵੇਂ ਕੈਨੇਡੀਅਨ ਜਨਸੰਖਿਆ ਅਨੁਮਾਨ 27 ਸਤੰਬਰ ਨੂੰ ਜਾਰੀ ਕੀਤੇ ਗਏ ਸਨ। ਨਵੀਂ ਡਾਟਾ ਸੂਚੀ ‘ਚ  1 ਮਿਲੀਅਨ ਗ਼ੈਰ-ਪਰਮਾਨੈਂਟ ਰੈਜ਼ੀਡੈਂਟਸ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਨ੍ਹਾਂ ਦੇ ਪਰਮਿਟ ਦੀ ਮਿਆਦ ਖ਼ਤਮ ਹੋ ਚੁੱਕੀ ਹੋਵੇ ਜਾਂ ਜਿਹੜੇ ਪਰਮਿਟ ਨਵਿਆਉਣ ਦੀ ਪ੍ਰਕਿਰਿਆ ‘ਚ ਹੋਣ।ਸਟੈਟਕੈਨ ਨੇ ਕਿਹਾ ਕਿ ਨਵੇਂ ਡਾਟਾ ਨੇ ਪੁਰਾਨੇ ਅੰਕੜਿਆਂ ਨੂੰ ਜ਼ਿਆਦਾ ਪ੍ਰਭਾਵਿਤ ਨਹੀਂ ਕੀਤਾ ਹੈ।

ਬਾਕੀ ਸੂਬਿਆਂ ਵਿਚ ਆਬਾਦੀ ਵਿਕਾਸ ਦਰ:

  • ਪ੍ਰਿੰਸ ਐਡਵਰਡ ਆਈਲੈਂਡ : 3.9%
  • ਨੋਵਾ ਸਕੋਸ਼ੀਆ : 3.2%
  • ਨਿਊਬ੍ਰੰਜ਼ਵਿਕ : 3.1%
  • ਓਨਟੇਰਿਓ: 3.0%
  • ਮੈਨੀਟੋਬਾ : 2.9%
  • ਸਸਕੈਚਵਨ: 2.6%
  • ਕਿਊਬੈਕ: 2.3%
  • ਬ੍ਰਿਟਿਸ਼ ਕੋਲੰਬੀਆ: 2.9%

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment