ਪੜੋ ਅਨੋਖਾ ਕਿੱਸਾ, ਸਾਲ ਬਾਅਦ ਪਾਣੀ ‘ਚੋਂ ਮਿਲਿਆ ਫੋਨ

TeamGlobalPunjab
1 Min Read

ਵਰਲਡ ਡੈਸਕ : – ਤਾਇਵਾਨ ’ਚ ਇਕ ਵਿਅਕਤੀ ਨੂੰ ਝੀਲ ’ਚ ਡਿੱਗਿਆ ਇਕ ਸਾਲ ਬਾਅਦ ਆਈਫੋਨ ਮਿਲ ਗਿਆ। ਹੈਰਾਨੀ ਵਾਲੀ ਗੱਲ ਹੈ ਕਿ ਏਨੇ ਸਮੇਂ ਬਾਅਦ ਮਿਲਿਆ ਇਹ ਮੋਬਾਈਲ ਠੀਕ-ਠਾਕ ਕੰਮ ਕਰ ਰਿਹਾ ਹੈ।

ਦੱਸ ਦਈਏ ਵਿਅਕਤੀ ਦੀ ਪਛਾਣ ਚੇਨ ਦੇ ਰੂਪ ’ਚ ਹੋਈ। ਚੇਨ ਨੇ ਕਿਹਾ ਕਿ ਝੀਲ ਦੇ ਪਾਣੀ ਦਾ ਪੱਧਰ ਘੱਟ ਹੋ ਜਾਣ ਨਾਲ ਉਸ ਦਾ ਆਈਫੋਨ ਮਿਲ ਗਿਆ। 15 ਮਾਰਚ 2020 ਨੂੰ ਜਦੋਂ ਚੇਨ ਝੀਲ ’ਚ ਪੈਡਲ ਬੋਰਡਿੰਗ ਲਈ ਗਏ ਤਾਂ ਫੋਨ ਗੁੰਮ ਹੋ ਗਿਆ ਸੀ। ਉਸ ਨੇ ਫੋਨ ਨੂੰ ਵਾਟਰ ਪਰੂਫ ਪਲਾਸਟਿਕ ਪਾਊਚ ’ਚ ਰੱਖ ਕੇ ਗਲ਼ੇ ’ਚ ਲਟਕਾਇਆ ਸੀ। ਪੈਡਲ ਬੋਰਡਿੰਗ ਦੌਰਾਨ ਸੰਤੁਲਨ ਵਿਗੜਨ ’ਤੇ ਕਈ ਵਾਰ ਉਹ ਪਾਣੀ ’ਚ ਡਿੱਗੇ ਤੇ ਉਸ ਦਾ ਆਈਫੋਨ 11 ਪ੍ਰੋ ਮੈਕਸ ਗੁੰਮ ਹੋ ਗਿਆ। ਉਸ ਸਮੇਂ ਦੋਸਤਾਂ ਨੇ ਭਰੋਸਾ ਦਿੱਤਾ ਸੀ ਇਕ ਸਾਲ ਬਾਅਦ ਚੇਨ ਦਾ ਆਈਫੋਨ ਮਿਲ ਜਾਵੇਗਾ। ਝੀਲ ਦਾ ਪਾਣੀ ਘੱਟ ਹੁੰਦੇ ਹੀ ਦੋਸਤਾਂ ਦੀ ਗੱਲ ਸੱਚ ਸਾਬਤ ਹੋਈ।

TAGGED: ,
Share this Article
Leave a comment