ਸਰੀ: ਕੈਨੇਡਾ ‘ਚ ਪੰਜਾਬੀ ਨੌਜਵਾਨ ਝੀਲ ‘ਚ ਡੁੱਬ ਗਿਆ ਜਿਸਦੀ ਭਾਲ ਹਾਲੇ ਤੱਕ ਜਾਰੀ ਹੈ। 37 ਸਾਲਾ ਭਵਜੀਤ ਔਜਲਾ ਲਗਭਗ ਇੱਕ ਹਫਤੇ ਪਹਿਲਾਂ ਮੇਪਲ ਰਿਜ ਦੀ ਐਲੂਵੈਟ ਝੀਲ (Alouette Lake) ‘ਚ ਮੋਟਰ ਬੋਟ ਚਲਾ ਰਿਹਾ ਸੀ, ਇਸੇ ਦੌਰਾਨ ਅਚਾਨਕ ਬੋਟ ਬੇਕਾਬੂ ਹੋ ਗਈ ਤੇ ਉਹ ਪਾਣੀ ‘ਚ ਡੁੱਬ ਗਿਆ। ਹਾਲੇ ਤੱਕ ਉਸ ਦੀ ਲਾਸ਼ ਬਰਾਮਦ ਨਹੀਂ ਕੀਤੀ ਜਾ ਸਕੀ।
ਮੀਡੀਆ ਰਿਪੋਰਟਾਂ ਮੁਤਾਬਕ ਮੋਟਰ ਬੋਟ ਤੇ ਭਵਜੀਤ ਔਜਲਾ ਨਾਲ ਇਕ ਔਰਤ ਵੀ ਸਵਾਰ ਸੀ ਜਿਸ ਨੂੰ ਕਿਸੇ ਤਰ੍ਹਾਂ ਬਚਾ ਲਿਆ ਗਿਆ। ਆਰ.ਸੀ.ਐਮ.ਪੀ ਦੀ ਅੰਡਰਵਾਟਰ ਰਿਕਵਰੀ ਟੀਮ ਭਵਜੀਤ ਔਜਲਾ ਨੂੰ ਲੱਭਣ ਦੇ ਯਤਨ ਕਰ ਰਹੀ ਹੈ।
ਦੱਸ ਦਈਏ ਕਿ ਬੀਤੇ ਹਫਤੇ ਵਾਪਰੀ ਘਟਨਾ ਤੋਂ ਬਾਅਦ ਬੀ.ਸੀ. ਐਂਬੂਲੈਂਸ ਸੇਵਾ ਵੱਲੋਂ ਰਿਜ ਮੀਡੋਜ਼ ਦੀ ਇਕ ਸਰਚ ਐਂਡ ਰੈਸਕਿਊ ਟੀਮ ਨੂੰ ਬੁਲਾਇਆ ਗਿਆ ਪਰ ਸ਼ੁਕਰਵਾਰ ਤੱਕ ਭਾਲ ਕਰਨ ਦੇ ਬਾਵਜੂਦ ਸਫ਼ਲਤਾ ਨਾ ਮਿਲੀ। ਹੁਣ ਆਰ.ਸੀ.ਐਮ.ਪੀ. ਦੀ ਟੀਮ ਵੱਲੋਂ ਭਾਲ ਸ਼ੁਰੂ ਕੀਤੀ ਗਈ ਹੈ।
ਰਿਜ ਮੀਡੋਜ਼ ਆਰ ਸੀ ਐਮ.ਪੀ. ਦੀ ਕਾਂਸਟੇਬਲ ਜੂਲੀ ਕਲੌਜ਼ਨਰ ਨੇ ਦੱਸਿਆ ਕਿ ਝੀਲ 500 ਮੀਟਰ ਤੱਕ ਡੂੰਘੀ ਹੈ ਅਤੇ ਹੇਠਾਂ ਵੱਡੇ-ਵੱਡੇ ਪੱਥਰ ਅਤੇ ਨੁਕੀਲੀਆਂ ਚਟਾਨਾਂ ਵੀ ਮੌਜੂਦ ਹਨ।