ਬੈਂਕਾਂ ਨਾਲ ਜੁੜੀਆਂ ਖਾਮੀਆਂ ‘ਤੇ RBI ਸਖ਼ਤ

Rajneet Kaur
2 Min Read

ਨਿਊਜ਼ ਡੈਸਕ: ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਲਗਾਤਾਰ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਬੈਂਕਾਂ ਵਿੱਚ ਸੰਚਾਲਨ ਪੱਧਰ ‘ਤੇ ਖਾਮੀਆਂ ਪਾਈਆਂ ਗਈਆਂ ਹਨ। ਬੈਂਕਾਂ ਦੇ ਡਾਇਰੈਕਟਰਾਂ ਨੂੰ ਸੰਬੋਧਨ ਕਰਦਿਆਂ ਦਾਸ ਨੇ ਕਿਹਾ ਕਿ ਅਜਿਹੀਆਂ ਗਲਤੀਆਂ ਅਸਥਿਰਤਾ ਪੈਦਾ ਕਰ ਸਕਦੀਆਂ ਹਨ। ਉਨ੍ਹਾਂ ਨੇ  ਖਾਤਾ ਪੱਧਰ ‘ਤੇ ਤਣਾਅ ਨੂੰ ਛੁਪਾਉਣ ਅਤੇ ਵਧੀ ਹੋਈ ਵਿੱਤੀ ਕਾਰਗੁਜ਼ਾਰੀ ਦਿਖਾਉਣ ਲਈ ‘ਸਮਾਰਟ ਲੇਖਾਕਾਰੀ’ ਦੀ ਆਲੋਚਨਾ ਕੀਤੀ। RBI ਵੱਲੋਂ ਬੁਲਾਈ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਾਸ ਨੇ ਕਿਹਾ, “ਇਹ ਚਿੰਤਾ ਦੀ ਗੱਲ ਹੈ ਕਿ ਕਾਰਪੋਰੇਟ ਗਵਰਨੈਂਸ ਬਾਰੇ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ, ਉਨ੍ਹਾਂ ਨੂੰ ਕੁਝ ਬੈਂਕਾਂ ਵਿੱਚ ਇਸ ਪੱਧਰ ‘ਤੇ ਕੁਝ ਕਮੀਆਂ ਮਿਲੀਆਂ ਹਨ।

ਸ਼ਕਤੀਕਾਂਤ ਦਾਸ ਨੇ  ਦਸਿਆ ਕਿ ਬੈਂਕਾਂ ਵਿੱਚ ਸੁਚੱਜਾ ਸ਼ਾਸਨ ਬੋਰਡ ਆਫ਼ ਡਾਇਰੈਕਟਰਜ਼ ਦੇ ਨਾਲ-ਨਾਲ ਫੁੱਲ-ਟਾਈਮ ਅਤੇ ਪਾਰਟ-ਟਾਈਮ ਡਾਇਰੈਕਟਰਾਂ ਸਮੇਤ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।  RBI ਨੇ ਦੇਖਿਆ ਹੈ ਕਿ ਬੈਂਕ ਆਪਣੇ ਵਿੱਤੀ ਪ੍ਰਦਰਸ਼ਨ ਨੂੰ ਨਕਲੀ ਤੌਰ ‘ਤੇ ਵਧਾਉਣ ਲਈ ‘ਸਮਾਰਟ ਅਕਾਊਂਟਿੰਗ’ ਢੰਗ ਅਪਣਾ ਰਹੇ ਹਨ। RBI ਗਵਰਨਰ ਨੇ ਕਿਹਾ ਕਿ ਬੈਂਕ ਤਣਾਅ ਵਾਲੇ ਕਰਜ਼ਿਆਂ ਬਾਰੇ ਅਸਲੀਅਤ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਦੇ ਲਈ ਉਹ ਦੂਜੇ ਬੈਂਕਾਂ ਦੀ ਮਦਦ ਲੈਂਦੇ ਹਨ। ਇੱਕ ਦੂਜੇ ਦੇ ਕਰਜ਼ੇ ਨੂੰ ਵਧੀਆ ਢੰਗ ਨਾਲ ਪੇਸ਼ ਕਰਨ ਲਈ, ਇਸ ਦੀ ਵਿਕਰੀ ਅਤੇ ਮੁੜ ਖਰੀਦ ਦਾ ਸਹਾਰਾ ਲਿਆ ਜਾਂਦਾ ਹੈਚੰਗੇ ਕਰਜ਼ਦਾਰਾਂ ਨੂੰ ਤਣਾਅ ਵਾਲੇ ਕਰਜ਼ਦਾਰਾਂ ਦੇ ਨਾਲ ਕਰਜ਼ਿਆਂ ਦਾ ਪੁਨਰਗਠਨ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਸਭ ਦਾ ਮਕਸਦ ਦਬਾਅ ਛੁਪਾਉਣਾ ਹੈ। ਦਾਸ ਨੇ ਕਿਸੇ ਵੀ ਮਾਮਲੇ ਦਾ ਨਾਮ ਲਏ ਬਿਨਾਂ ਕਿਹਾ ਕਿ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਚਰਚਾ ਅਤੇ ਫੈਸਲੇ ਲੈਣ ਵਿੱਚ ਸੀਈਓ ਦਾ ਦਬਦਬਾ ਪਾਇਆ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment