ਚੰਡੀਗੜ੍ਹ: ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਸਾਨਾਂ ਦੇ ਹੱਕ ‘ਚ ਵੱਡੀ ਜ਼ਿੰਮੇਵਾਰੀ ਲਈ ਹੈ। ਬੀਜੇਪੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾਂ ‘ਤੇ ਬੀਤੇ ਦਿਨੀ ਅਣਪਛਾਤਿਆਂ ਵੱਲੋਂ ਹਮਲਾ ਕੀਤਾ ਗਿਆ ਸੀ, ਜਿਸ ਦੀ ਜ਼ਿੰਮੇਵਾਰੀ ਰਵਨੀਤ ਬਿੱਟੂ ਨੇ ਲਈ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਕਿਸਾਨਾਂ ‘ਤੇ ਕਾਰਵਾਈ ਨਾ ਕੀਤਾ ਜਾਵੇ, ਜੇਕਰ ਪਰਚਾ ਕਰਨਾ ਹੈ ਮੇਰੇ ‘ਤੇ ਕੀਤਾ ਜਾਵੇ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਕਿਸਾਨ ਆਪਣੇ ਹੱਕਾਂ ਲਈ ਸਾਰਾ ਦਿਨ, ਸਾਰੀ ਰਾਤ ਰੇਲ ਪਟੜੀਆਂ, ਸੜਕਾਂ ’ਤੇ ਧਰਨਾ ਲਗਾ ਰਹੇ ਹਨ ਅਤੇ ਦੂਜੇ ਪਾਸੇ ਭਾਜਪਾ ਆਗੂ ਉਨ੍ਹਾਂ ਕੋਲੋਂ ਹੂਟਰ ਮਾਰ ਕੇ ਕਿਸਾਨਾਂ ਦੇ ਹੱਕ ’ਚ ਖੜ੍ਹਨ ਦੀ ਬਜਾਏ ਉਨ੍ਹਾਂ ਨੂੰ ਚਿੜਾ ਕੇ ਲੰਘ ਰਹੇ ਹਨ। ਜੇਕਰ ਅੱਗੇ ਤੋਂ ਵੀ ਕੋਈ ਵੀ ਭਾਜਪਾ ਆਗੂ ਅਜਿਹੀ ਘਟੀਆ ਹਰਕਤ ਕਰੇਗਾ ਤੇ ਉਸ ਉੱਪਰ ਹਮਲਾ ਹੋਇਆ ਉਸ ਲਈ ਵੀ ਜ਼ਿੰਮੇਵਾਰ ਰਵਨੀਤ ਸਿੰਘ ਬਿੱਟੂ ਹੋਵੇਗਾ।
ਸੋਮਵਾਰ ਨੂੰ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਟਾਂਡਾ ਨੇਡੇ ਚੌਲਾਂਗ ਟੋਲ ਪਲਾਜ਼ਾ ‘ਤੇ ਹਮਲਾ ਹੋਇਆ ਸੀ। ਹਮਲੇ ਵਿੱਚ ਉਹਨਾਂ ਦੀ ਗੱਡੀ ਨਾਲ ਭੰਨਤੋੜ ਕੀਤੀ ਗਈ ਸੀ। ਇਸ ਤੋਂ ਬਾਅਦ ਅਸ਼ਵਨੀ ਸ਼ਰਮਾ ਵੱਲੋਂ ਅਣਪਛਾਤਿਆਂ ਖਿਲਾਫ਼ ਸ਼ਿਕਾਇਤ ਕੀਤੀ ਸੀ। ਜਿਸ ‘ਤੇ ਦਸੂਹਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਅਸ਼ਵਨੀ ਸ਼ਰਮਾ ਜਲੰਧਰ ਤੋਂ ਇੱਕ ਮੀਟਿੰਗ ਕਰਕੇ ਵਾਪਸ ਪਠਾਨਕੋਟ ਆ ਰਹੇ ਸਨ, ਜਦੋਂ ਉਹਨਾਂ ‘ਤੇ ਹਮਲਾ ਹੋਇਆ ਸੀ।