ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਖ਼ਾਲਸਾ ਨੇ ਪੰਜਾਬੀਆਂ ਨੂੰ ਚੋਣਾਂ ਸਬੰਧੀ ਦਿੱਤੀ ਸਲਾਹ

TeamGlobalPunjab
1 Min Read

ਨਿਊਜ਼ ਡੈਸਕ: ਪੰਜਾਬ ਚੋਣਾਂ ਨੂੰ ਹੁਣ ਇੱਕ ਦਿਨ ਦਾ ਸਮਾਂ ਬਾਕੀ ਹੈ। ਇਸ ਦੌਰਾਨ ਹੁਣ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਖ਼ਾਲਸਾ ਨੇ ਪੰਜਾਬੀਆਂ ਨੂੰ ਸਲਾਹ ਦਿੱਤੀ ਹੈ।

ਰਵੀ ਸਿੰਘ ਖ਼ਾਲਸਾ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ‘ਚ ਉਨ੍ਹਾਂ ਲਿਖਿਆ ਹੈ ਕਿ ਪੰਜਾਬ ‘ਚ ਚੋਣਾਂ ਦਾ ਮਾਹੌਲ ਹੈ। ਸਿਆਸੀ ਪਾਰਟੀਆਂ ਨੇ ਪੰਜਾਬ ਦੀ ਰਾਖੀ ਕਰਨ ਦੀ ਥਾਂ ਪੰਜਾਬ ਦੀ ਲੁੱਟ ਹੀ ਕੀਤੀ ਹੈ । ਕੁਝ ਕੁ ਨਵੀਆਂ ਸਿਆਸੀ ਪਾਰਟੀਆਂ ਆਪਣੇ ਆਪ ਨੂੰ ਪੰਜਾਬ ਦੇ ਰਾਖੇ ਬਣਾ ਕੇ ਪੇਸ਼ ਕਰ ਰਹੀਆਂ ਹਨ ਪਰ ਪੰਜਾਬ ਦੇ ਪਾਣੀਆਂ ਅਤੇ ਕੁਦਰਤੀ ਸਾਧਨਾਂ ਦੀ ਹੋ ਰਹੀ ਲੁੱਟ ਬਾਰੇ ਇਹ ਰਾਸ਼ਟਰਵਾਦੀ ਪਾਰਟੀਆਂ ਅਮਲੀ ਤੌਰ ਤੇ ਕੰਮ ਕਰਨ ਤੋਂ ਇਨਕਾਰੀ ਹੀ ਦਿਸ ਰਹੀਆਂ ਹਨ।

ਰਾਸ਼ਟਰਵਾਦ ਨੂੰ ਸਮਰਪਿਤ ਇਹ ਸਿਆਸੀ ਪਾਰਟੀਆਂ ਪੰਜਾਬ ਵਿੱਚ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ ਵੀ ਨਹੀਂ ਕਰ ਰਹੀਆਂ । ਇਹਨਾਂ ਸਿਆਸੀ ਪਾਰਟੀਆਂ ਵੱਲੋਂ ਹਰ ਉਸ ਇਨਸਾਨ ਨੂੰ ਕਿਨਾਰੇ ਕਰ ਦਿੱਤਾ ਗਿਆ, ਜਿਸ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ। ਪੰਜਾਬੀਆਂ ਨੂੰ ਪੈਸਿਆਂ ਦੇ ਲਾਲਚ ਅਤੇ ਥੋੜ੍ਹੀਆਂ ਜਿਹੀਆਂ ਮੁਫ਼ਤ ਸਹੂਲਤਾਂ ਮਿਲਣ ਦੇ ਵਾਅਦਿਆਂ ਵੱਲ ਧਿਆਨ ਨਾ ਦੇ ਕੇ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਵੋਟ ਪਾਉਣੀ ਚਾਹਦੀ ਹੈ ।

- Advertisement -

 

Share this Article
Leave a comment