ਮੁੰਬਈ ‘ਚ ਦਫ਼ਤਰ ਤੋੜੇ ਜਾਣ ਤੋਂ ਬਾਅਦ ਕੰਗਨਾ ਰਨੌਤ ਵਾਪਸ ਪਹੁੰਚੀ ਹਿਮਾਚਲ ਪ੍ਰਦੇਸ਼

TeamGlobalPunjab
1 Min Read

ਸ਼ਿਮਲਾ: ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਅੱਜ ਮੁੰਬਈ ਛੱਡ ਕੇ ਵਾਪਸ ਆਪਣੇ ਹਿਮਾਚਲ ਪਹੁੰਚ ਗਈ ਹੈ। ਜਿਸ ਤਰ੍ਹਾਂ ਮੁੰਬਈ ਦੇ ਵਿੱਚ ਉਸ ਦਾ ਘਰ ਤੋੜਨ ਦੀਆਂ ਕੋਸ਼ਿਸ਼ਾਂ ਹੋਈਆਂ ਅਤੇ ਜੋ ਉਸ ਦੇ ਖਿਲਾਫ ਸ਼ਬਦਾਵਲੀ ਵਰਤੀ ਗਈ, ਉਸ ਨੂੰ ਦੇਖਦੇ ਹੋਏ ਕੰਗਨਾ ਨੇ ਕਿਹਾ ਕਿ ਉਹ ਭਰੇ ਮਨ ਨਾਲ ਮੁੰਬਈ ਛੱਡ ਰਹੀ ਹੈ।

ਇਸ ਦੌਰਾਨ ਕੰਗਨਾ ਰਨੌਤ ਨੇ ਕਿਹਾ ਕਿ ਜਿਸ ਤਰ੍ਹਾਂ ਮੇਰੇ ਦਫਤਰ ਨੂੰ ਤੋੜਿਆ ਗਿਆ, ਮੈਨੂੰ ਧਮਕੀਆਂ ਦਿੱਤੀਆਂ ਗਈਆਂ, ਉਸ ਨੂੰ ਦੇਖਦੇ ਹੋਏ ਮੁੰਬਈ ਦੀ ਤੁਲਨਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨਾਲ ਕਰਨੀ ਬਿਲਕੁਲ ਸਹੀ ਸੀ।

ਬੀਐਮਸੀ ਵੱਲੋਂ ਮੁੰਬਈ ਸਥਿਤ ਕੰਗਨਾ ਦੇ ਦਫਤਰ ਨੂੰ ਤੋੜੇ ਜਾਣ ਮਗਰੋਂ ਅੱਜ ਕੰਗਨਾ ਹਿਮਾਚਲ ਪ੍ਰਦੇਸ਼ ਦੇ ਮਨਾਲੀ ਸਥਿਤ ਆਪਣੇ ਘਰ ਵਾਪਸ ਪਰਤ ਗਈ ਹੈ। ਮੁੰਬਈ ਦੀ ਤੁਲਨਾ ਮਕਬੂਜ਼ਾ ਕਸ਼ਮੀਰ ਨਾਲ ਕਰਨ ਤੋਂ ਬਾਅਦ ਕੰਗਨਾ ਰਨੌਤ ਦਾ ਮਹਾਰਾਸ਼ਟਰ ਸਰਕਾਰ ਨਾਲ ਵਿਵਾਦ ਪੈਦਾ ਹੋਇਆ ਸੀ।

- Advertisement -

Share this Article
Leave a comment