‘ਤੇਰੀ ਮੇਰੀ ਕਹਾਣੀ’ ਤੋਂ ਬਾਅਦ ਰਾਨੂ ਮੰਡਲ ਨੇ ਰਿਕਾਰਡ ਕੀਤਾ ਇੱਕ ਹੋਰ ਗਾਣਾ, ਸੁਣੋ ਸੁਰੀਲੀ ਆਵਾਜ਼

TeamGlobalPunjab
2 Min Read

ਮੁੰਬਈ: ਪੱਛਮੀ ਬੰਗਾਲ ਦੇ ਰੇਲਵੇ ਸਟੇਸ਼ਨ ਦੇ ਨੇੜ੍ਹੇ ਗਾਣਾ ਗਾ ਕੇ ਆਪਣਾ ਗੁਜ਼ਾਰਾ ਕਰਨ ਵਾਲੀ ਰਾਨੂ ਮੰਡਲ ( Ranu Mondal ) ਸਟਾਰ ਬਣ ਚੁੱਕੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਸਿੰਗਰ ਹਿਮੇਸ਼ ਰੇਸ਼ਮੀਆ ( Himesh Reshammiya ) ਨਾਲ ਉਨ੍ਹਾਂ ਦੀ ਫਿਲਮ ਹੈਪੀ ਹਾਰਡੀ ਐਂਡ ਹੀਰ ਦਾ ਗਾਣਾ ਤੇਰੀ ਮੇਰੀ ਕਹਾਣੀ ਗਾਇਆ ਸੀ। ਇਸ ਦੇ ਸ਼ਬਦ ਅਤੇ ਮਿਊਜ਼ਿਕ ਲੋਕਾਂ ਨੂੰ ਪਸੰਦ ਆ ਰਿਹਾ ਹੈ ਇਸ ਗਾਣੇ ਤੋਂ ਬਾਅਦ ਹਿਮੇਸ਼ ਨੇ ਰਾਨੂ ਨੂੰ ਇੱਕ ਹੋਰ ਗਾਣਾ ਗਾਉਣ ਦਾ ਮੌਕਾ ਦਿੱਤਾ ਹੈ।
'ਤੇਰੀ ਮੇਰੀ ਕਹਾਣੀ' ਤੋਂ ਬਾਅਦ ਰਾਨੂ ਮੰਡਲ ਨੇ ਰਿਕਾਰਡ ਕੀਤਾ ਇੱਕ ਹੋਰ ਗਾਣਾ, ਸੁਣੋ ਸੁਰੀਲੀ ਆਵਾਜ਼
ਹਿਮੇਸ਼ ਰੇਸ਼ਮੀਆ ਨੇ ਸੋਸ਼ਲ ਮੀਡੀਆ ‘ਤੇ ਰਾਨੂ ਮੰਡਲ ਦੀ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਉਹ ਉਨ੍ਹਾਂ ਦੇ ਨਾਲ ਗਾਣਾ ਰਿਕਾਰਡ ਕਰਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ।

https://www.instagram.com/p/B1xxoiNDyA_/

ਸਿੰਗਰ ਨੇ ਵੀਡੀਓ ਦੇ ਕੈਪਸ਼ਨ ‘ਚ ਲਿਖਿਆ ਹੈ, ਤੇਰੀ ਮੇਰੀ ਕਹਾਣੀ ਦੇ ਜ਼ਬਰਦਸਤ ਰਿਸਪਾਂਸ ਤੋਂ ਬਾਅਦ ਰਾਨੂ ਮੰਡਲ ਦੀ ਸੁਰੀਲੀ ਆਵਾਜ਼ ਵਿੱਚ ਹੈਪੀ ਹਾਰਡੀ ਐਂਡ ਹੀਰ ਦਾ ਇੱਕ ਹੋਰ ਗਾਣਾ ਆਦਤ ਰਿਕਾਰਡ ਕੀਤਾ ਜਾ ਰਿਹਾ ਹੈ.. ਇਸ ਗਾਣੇ ਦੀ ਥੋੜ੍ਹੀ ਜਿਹੀ ਝਲਕ.. ਤੁਹਾਡੇ ਸਭ ਦੇ ਪਿਆਰ ਤੇ ਸਾਥ ਲਈ ਧੰਨਵਾਦ . . ।

ਦੱਸ ਦੇਈਏ ਕਿ ਰਾਨੂ ਮੰਡਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਸੀ, ਜਿਸ ਵਿੱਚ ਉਹ ਲਤਾ ਮੰਗੇਸ਼ਕਰ ਦਾ ਗਾਣਾ ਇੱਕ ਪਿਆਰ ਕਾ ਨਗਮਾ ਗਾ ਰਹੀ ਸੀ। ਉਨ੍ਹਾਂ ਦੀ ਸੁਰੀਲੀ ਆਵਾਜ਼ ਤੋਂ ਹਿਮੇਸ਼ ਰੇਸ਼ਮੀਆ ਇੰਨਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਰਾਨੂ ਨੂੰ ਆਪਣੀ ਅਪਕਮਿੰਗ ਮੂਵੀ ਵਿੱਚ ਗਾਉਣ ਦਾ ਮੌਕੇ ਦੇ ਦਿੱਤਾ।

- Advertisement -

Share this Article
Leave a comment