ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਵੱਲੋਂ ਹਾਲ ਹੀ ‘ਚ ਗਾਇਆ ਗਿਆ ਨਵਾਂ ਗੀਤ ‘ਕਿੰਨੇ ਆਏ ਕਿੰਨੇ ਗਏ 2’ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ। ਜਿਸ ਸਬੰਧੀ ਖੁਦ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ ਹੈ।
ਉਨ੍ਹਾਂ ਨੇ ਆਪਣੀ ਫੇਸਬੁੱਕ ਪੋਸਟ ‘ਚ ਲਿਖਿਆ, ‘ਕਿੰਨੇ ਆਏ ਕਿੰਨੇ ਗਏ 2 ‘ ਗਾਣੇ ‘ਚ ਇੱਕ ਲਾਈਨ ‘ਤੇ ਦਲਿਤ ਭਾਈਚਾਰੇ ਵਲੋਂ ਇਤਰਾਜ਼ ਜਤਾਇਆ ਗਿਆ ਹੈ। ਜਿਸ ਤੋਂ ਬਾਅਦ ਵੀਡੀਓ ਦਾ ਹਿੱਸਾ ਤੇ ਲਾਈਨ ਗੀਤ ਦੇ ਵਿੱਚੋ ਕੱਟ ਦਿੱਤੀ ਗਈ। ਸਾਡਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਮੰਤਵ ਨਹੀਂ ਸੀ। ਦਲਿਤ ਸਮਾਜ ਸਾਡਾ ਆਪਣਾ ਭਾਈਚਾਰਾ ਹੈ। ਸਾਰੇ ਸਾਡੇ ਭੈਣ ਭਰਾ ਹਨ। ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਹਰ ਸਮਾਜ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਰੇਕ ਆਉਣ ਵਾਲੇ ਸੋਸ਼ਲ ਗਾਣੇ ਦਾ ਧਿਆਨ ਰੱਖਿਆ ਜਾਵੇ। ਸਾਰੇ ਧਰਮ ਤੇ ਜਾਤਾਂ ਨੂੰ ਸਾਡਾ ਦਿਲੋਂ ਪਿਆਰ ਹੈ। ਸਭ ਦੀ ਇੱਜਤ ਕਰਦੇ ਹਾਂ। ਵਾਹਿਗੁਰੂ ਸਭ ਦਾ ਭਲ਼ਾ ਕਰੇ।
ਦੱਸ ਦਈਏ ਇਸ ਤੋਂ ਪਹਿਲਾਂ ਰਣਜੀਤ ਬਾਵਾ ਵੱਲੋਂ ਗਾਇਆ ‘ਮੇਰਾ ਕੀ ਕਸੂਰ’ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ। ਇਸ ਗੀਤ ਦੀਆਂ ਕੁਝ ਸਤਰਾਂ ‘ਤੇ ਕਈ ਹਿੰਦੂ ਸੰਗਠਨਾਂ ਨੇ ਇਤਰਾਜ਼ ਜਤਾਇਆ ਸੀ।