ਮਿਲਖਾ ਸਿੰਘ ਨੂੰ ਯਾਦ ਕਰ ਕੇ ਭਾਵੁਕ ਹੋਏ ਫਰਹਾਨ ਅਖਤਰ ਕਿਹਾ, ‘ਤੁਸੀਂ ਹਮੇਸ਼ਾ ਜ਼ਿੰਦਾ ਰਹੋਗੇ’

TeamGlobalPunjab
2 Min Read

ਨਿਊਜ਼ ਡੈਸਕ : ਦੇਸ਼ ਦੇ ਮਹਾਨ ਅਥਲੀਟ ਉਡਣਾ ਸਿੱਖ ਮਿਲਖਾ ਸਿੰਘ ਦਾ ਸ਼ੁੱਕਰਵਾਰ ਦੇਰ ਰਾਤ ਦੇਹਾਂਤ ਹੋ ਗਿਆ। ਮਿਲਖਾ ਸਿੰਘ ਦੇ ਦੇਹਾਂਤ ‘ਤੇ ਬਾਲੀਵੁੱਡ ਜਗਤ ਵਲੋਂ ਵੀ ਦੁੱਖ ਜਤਾਇਆ ਜਾ ਰਿਹਾ ਹੈ। ਮਿਲਖਾ ਸਿੰਘ ਦੀ ਬਾਇਓਪਿਕ ‘Bhaag Milkha Bhaag’ ਵਿੱਚ ਉਨ੍ਹਾਂ ਦਾ ਕਿਰਦਾਰ ਨਿਭਾਉਣ ਵਾਲੇ ਫਰਹਾਨ ਅਖਤਰ ਨੇ ਇੱਕ ਭਾਵੁਕ ਪੋਸਟ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਪੋਸਟ ਵਿੱਚ ਫਰਹਾਨ ਨੇ ਮਿਲਖਾ ਸਿੰਘ ਦੇ ਨਾਲ ਇੱਕ ਪੁਰਾਣੀ ਤਸਵੀਰ ਵੀ ਸਾਂਝੀ ਕੀਤੀ ਹੈ।

ਫਰਹਾਨ ਅਖਤਰ ਨੇ ਪੋਸਟ ‘ਚ ਲਿਖਿਆ, ‘ਬੇਹੱਦ ਪਿਆਰੇ ਮਿਲਖਾ ਜੀ, ਮੇਰਾ ਮਨ ਹਾਲੇ ਵੀ ਇਹ ਸਵੀਕਾਰ ਨਹੀਂ ਕਰ ਪਾ ਰਿਹਾ ਹੈ ਕਿ ਤੁਸੀ ਨਹੀਂ ਰਹੇ। ਸ਼ਾਇਦ ਇਹ ਉਹ ਜ਼ਿੱਦੀ ਸੁਭਾਅ ਹੈ ਜੋ ਮੈਨੂੰ ਤੁਹਾਡੇ ਤੋਂ ਸਿੱਖਣ ਨੂੰ ਮਿਲਿਆ। ਉਹੀ ਜ਼ਿੱਦ ਜਿਸ ਵਿੱਚ ਦਿਮਾਗ ਜੇਕਰ ਕਿਸੇ ਚੀਜ ਨੂੰ ਕਰਨ ਦੀ ਠਾਣ ਲੈਂਦਾ ਹੈ ਤਾਂ ਕਦੇ ਹਾਰ ਨਹੀਂ ਮੰਨਦਾ ਅਤੇ ਸੱਚ ਇਹ ਹੈ ਕਿ ਤੁਸੀ ਹਮੇਸ਼ਾ ਜ਼ਿੰਦਾ ਰਹੋਗੇ ਕਿਉਂਕਿ ਤੁਸੀ ਵੱਡੇ ਦਿਲ ਵਾਲੇ, ਲੋਕਾਂ ਨੂੰ ਪਿਆਰ ਕਰਨ ਵਾਲੇ, ਜ਼ਮੀਨ ਨਾਲ ਜੁੜੇ ਇਨਸਾਨ ਸੀ।’

ਫਰਹਾਨ ਨੇ ਅੱਗੇ ਲਿਖਿਆ, ‘ਤੁਸੀਂ ਇੱਕ ਵਿਚਾਰ, ਇੱਕ ਸੁਪਨੇ ਨੂੰ ਸਾਹਮਣੇ ਰੱਖਿਆ। ਤੁਸੀਂ ਦੱਸਿਆ ਕਿ ਕਿੰਝ ਮਿਹਨਤ, ਇਮਾਨਦਾਰੀ ਤੇ ਲਗਨ ਨਾਲ ਕੋਈ ਇਨਸਾਨ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਸਕਦਾ ਹੈ। ਤੁਸੀਂ ਸਾਡੇ ਸਾਰਿਆਂ ਦੀਆਂ ਜ਼ਿੰਦਗੀਆਂ ਨੂੰ ਛੂਹਿਆ ਹੈ। ਜਿਹੜੇ ਵੀ ਲੋਕ ਤੁਹਾਨੂੰ ਇੱਕ ਪਿਤਾ ਤੇ ਇੱਕ ਦੋਸਤ ਦੇ ਰੂਪ ਵਿੱਚ ਜਾਣਦੇ ਹਨ, ਉਨ੍ਹਾਂ ਲਈ ਤੁਸੀਂ ਆਸ਼ੀਰਵਾਦ ਦੀ ਤਰ੍ਹਾਂ ਸੀ ਤੇ ਜਿਹੜੇ ਲੋਕ ਨਹੀਂ ਜਾਣਦੇ ਉਨ੍ਹਾਂ ਲਈ ਤੁਸੀਂ ਹਮੇਸ਼ਾ ਇੱਕ ਪ੍ਰੇਰਣਾ ਸਰੋਤ ਅਤੇ ਸਫਲਤਾ ‘ਚ ਨਿਮਰਤਾ ਦਾ ਪ੍ਰਤੀਕ ਬਣੇ ਰਹੋਗੇ। ਮੈਂ ਤੁਹਾਨੂੰ ਦਿਲੋਂ ਚਾਹੁੰਦਾ ਹਾਂ।’

- Advertisement -

 

View this post on Instagram

 

A post shared by Farhan Akhtar (@faroutakhtar)

Share this Article
Leave a comment