ਲਖੀਮਪੁਰ ਹਿੰਸਾ ਮਾਮਲੇ ‘ਚ ਭਾਜਪਾ ਦੇ ਸੁਮਿਤ ਜੈਸਵਾਲ ਸਣੇ 4 ਗ੍ਰਿਫਤਾਰ, ਰਿਵਾਲਵਰ ਬਰਾਮਦ

TeamGlobalPunjab
1 Min Read

ਉੱਤਰ ਪ੍ਰਦੇਸ਼: ਲਖੀਮਪੁਰ ਹਿੰਸਾ ਮਾਮਲੇ ਵਿੱਚ ਪੁਲਿਸ ਨੇ ਸੋਮਵਾਰ ਨੂੰ ਚਾਰ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਭਾਜਪਾ ਵਰਕਰ ਸੁਮਿਤ ਜੈਸਵਾਲ ਵੀ ਸ਼ਾਮਲ ਹੈ। ਹਿੰਸਾ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ, ਉਸ ਵਿੱਚ ਥਾਰ ਜੀਪ ‘ਚੋਂ ਨਿਕਲ ਕੇ ਭੱਜਦੇ ਹੋਏ ਸੁਮਿਤ ਜੈਸਵਾਲ ਹੀ ਨਜ਼ਰ ਆਇਆ ਸੀ।

ਇਸ ਤੋਂ ਇਲਾਵਾ ਸ਼ਿਸ਼ੁਪਾਲ, ਸੱਤਿਆ ਪ੍ਰਕਾਸ਼ ਤਿਵਾਰੀ ਅਤੇ ਲਖਨਊ ਦੇ ਨੰਦਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਸੱਤਿਆ ਪ੍ਰਕਾਸ਼ ਕੋਲੋਂ ਇੱਕ ਲਾਇਸੰਸੀ ਰਿਵਾਲਵਰ ਅਤੇ ਤਿੰਨ ਗੋਲੀਆਂ ਵੀ ਬਰਾਮਦ ਕੀਤੀਆਂ ਹਨ। ਇਸ ਮਾਮਲੇ ਵਿੱਚ ਹੁਣ ਤੱਕ 10 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ।

Share this Article
Leave a comment