ਯੋਗ ਗੁਰੂ ਰਾਮਦੇਵ ਨੇ ਐਲੋਪੈਥਿਕ ਦਵਾਈ ਬਾਰੇ ਆਪਣਾ ਵਿਵਾਦਤ ਬਿਆਨ ਲਿਆ ਵਾਪਸ

TeamGlobalPunjab
1 Min Read

ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਨੇ ਐਲੋਪੈਥੀ ਦਵਾਈਆਂ ਬਾਰੇ ਆਪਣੇ ਵਿਵਾਦਿਤ ਬਿਆਨ ਲਈ ਦੇਰ ਰਾਤ ਮੁਆਫ਼ੀ ਮੰਗਦਿਆਂ ਇਸ ਨੂੰ ਵਾਪਸ ਲੈ ਲਿਆ ਹੈ।  ਜ਼ਿਕਰਯੋਗ ਹੈ ਕਿ ਬਾਬਾ ਰਾਮਦੇਵ ਦੇ ਐਲੋਪੈਥੀ ਬਾਰੇ ਦਿੱਤੇ ਬਿਆਨ ਦਾ ਡਾਕਟਰਾਂ ਨੇ ਸਖਤ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਐਤਵਾਰ ਨੂੰ ਇੱਕ ਪੱਤਰ ਲਿਖਿਆ ਅਤੇ ਬਾਬਾ ਰਾਮਦੇਵ ਨੂੰ ਬਿਆਨ ਵਾਪਸ ਲੈਣ ਲਈ ਕਿਹਾ।  ਹਰਸ਼ ਵਰਧਨ ਨੇ ਐਲੋਪੈਥੀ ਦਵਾਈਆਂ ਬਾਰੇ ਯੋਗ ਗੁਰੂ ਰਾਮਦੇਵ ਵੱਲੋਂ ਦਿੱਤੇ ਬਿਆਨ ਨੂੰ ‘ਬੇਹੱਦ ਮੰਦਭਾਗਾ’ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਰਾਮਦੇਵ ਦਾ ਬਿਆਨ ਕੋਰੋਨਾ ਯੋਧਿਆਂ ਦਾ ਮਨੋਬਲ ਡੇਗਣ ਵਾਲਾ ਹੈ। ਐਤਵਾਰ ਦੇਰ ਸ਼ਾਮ ਰਾਮਦੇਵ ਨੇ ਕਿਹਾ ਕਿ ਉਹ ਮੈਡੀਕਲ ਸਾਇੰਸ ਦੇ ਹਰ ਰੂਪ ਦਾ ਆਦਰ ਕਰਦੇ ਹਨ। ਐਲੋਪੈਥੀ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਹਨ ।

ਸਿਹਤ ਮੰਤਰੀ ਦੇ ਪੱਤਰ ਦਾ ਜਵਾਬ ਦਿੰਦਿਆਂ ਰਾਮਦੇਵ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਸ਼ਾਂਤ ਕਰਨਾ ਚਾਹੁੰਦੇ ਹਨ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਤੁਹਾਡਾ ਪੱਤਰ ਮਿਲਿਆ ਹੈ। ਇਸਦੇ ਸੰਬੰਧ ਵਿੱਚ, ਮੈਂ ਸਿਹਤ ਪ੍ਰਣਾਲੀਆਂ ਦੇ ਸੰਘਰਸ਼ ਦੇ ਸਾਰੇ ਵਿਵਾਦ ਨੂੰ ਅਫਸੋਸ ਨਾਲ ਰੋਕਦਿਆਂ ਮੈਂ ਆਪਣਾ ਬਿਆਨ ਵਾਪਸ ਲੈ ਰਿਹਾ ਹਾਂ।

- Advertisement -
Share this Article
Leave a comment