ਨਿਊਜ਼ ਡੈਸਜ: ਰਾਖੀ ਸਾਵੰਤ ਜਦੋਂ ਵੀ Bigg Boss ਦੇ ਘਰ ਵਿੱਚ ਆਉਂਦੀ ਹੈ ਤਾਂ ਉਸ ਦੇ ਪਤੀ ਰਿਤੇਸ਼ ਦੀ ਚਰਚਾ ਜ਼ਰੂਰ ਹੁੰਦੀ ਹੈ। ਆਖ਼ਿਰਕਾਰ Bigg Boss 15 ਵਿੱਚ ਰਾਖੀ ਸਾਵੰਤ ਆਪਣੇ ਪਤੀ ਰਿਤੇਸ਼ ਦੇ ਨਾਲ ਵਾਈਲਡ ਕਾਰਡ ਐਂਟਰੀ ਵਜੋਂ ਆਈ ਹਨ ਅਤੇ ਦੁਨੀਆ ਨੇ ਰਾਖੀ ਸਾਵੰਤ ਅਤੇ ਰਿਤੇਸ਼ ਨੂੰ ਇਕੱਠੇ ਵੇਖਿਆ। ਉੱਥੇ ਹੀ ਰਿਤੇਸ਼ ਨੇ ਕੰਟੈਸਟੈਂਟ ਨੂੰ ਰਾਖੀ ਸਾਵੰਤ ਤੇ ਆਪਣੀ ਲਵ ਸਟੋਰੀ ਸੁਣਾਈ ਹੈ।
Bigg Boss ਦੇ ਘਰ ਵਿੱਚ ਰਿਤੇਸ਼ ਤੇ ਰਾਖੀ ਨੂੰ ਦੇਖ ਕੇ ਸਭ ਬਹੁਤ ਖੁਸ਼ ਹੁੰਦੇ ਹਨ ਅਤੇ ਰਾਖੀ ਸਾਵੰਤ ਆਉਂਦੇ ਹੀ ਮਨੋਰੰਜਨ ਕਰਨਾ ਸ਼ੁਰੂ ਕਰ ਦਿੰਦੀ ਹੈ। ਇਸ ਤੋਂ ਬਾਅਦ ਘਰਵਾਲੇ ਰਿਤੇਸ਼ ਤੋਂ ਉਨ੍ਹਾਂ ਦੀ ਰਾਖੀ ਸਾਵੰਤ ਦੇ ਨਾਲ ਲਵ ਸਟੋਰੀ ਬਾਰੇ ਪੁੱਛਦੇ ਹਨ। ਇਸ ‘ਤੇ ਰਿਤੇਸ਼ ਦੱਸਦੇ ਹਨ, ਮੈਂ ਰਾਖੀ ਨੂੰ Whatsapp ‘ਤੇ ਮਿਲਿਆ ਸੀ। ਉਸਨੇ ਦੱਸਿਆ ਮੈਂ ਰਾਖੀ ਨੂੰ ਵੇਖਿਆ ਸੀ ਪਰ ਉਸਨੇ ਮੈਨੂੰ ਨਹੀਂ ਵੇਖਿਆ ਸੀ, ਪਰ ਵਿਆਹ ਲਈ ਰਾਖੀ ਨੇ ਹੀ ਪ੍ਰਪੋਜ਼ ਕੀਤਾ ਸੀ।
ਰਿਤੇਸ਼ ਨੇ ਅੱਗੇ ਦੱਸਿਆ, ਮੇਰੇ ਪੀਏ ਨੇ ਮੈਨੂੰ ਰਾਖੀ ਦਾ ਨੰਬਰ ਦਿੱਤਾ ਸੀ ਤੇ ਜਦੋਂ ਮੈਂ ਰਾਖੀ ਨੂੰ ਮੈਸੇਜ ਕੀਤਾ ਤਾਂ ਉਸਨੇ ਨੇ ਮੈਨੂੰ ਬਲਾਕ ਕਰ ਦਿੱਤਾ। ਫਿਰ ਇੱਕ ਦਿਨ ਰਾਖੀ ਪਰੇਸ਼ਾਨ ਸਨ ਤਾਂ ਉਸਨੇ ਮੈਨੂੰ ਮੈਸੇਜ ਕੀਤਾ। ਰਾਖੀ ਨੇ ਮੈਸੇਜ ਵਿੱਚ ਕਿਹਾ ਕਿ ਉਨ੍ਹਾਂ ਦਾ ਬਰੇਕਅਪ ਹੋ ਗਿਆ ਤਾਂ ਉਹ ਬਹੁਤ ਪਰੇਸ਼ਾਨ ਹੈ ਤੇ ਰਿਤੇਸ਼ ਨੇ ਕਿਹਾ ਕਿ ਚੰਗਾ ਮੁੰਡਾ ਵੇਖ ਕੇ ਵਿਆਹ ਕਰ ਲਓ, ਫਿਰ ਇਸ ਤੋਂ ਬਾਅਦ ਗੱਲ ਵਿਆਹ ਤੱਕ ਪਹੁੰਚ ਗਈ।
#RakhiSawant have entered the #BiggBoss house along with her husband #Ritesh
Finally ab pata chalega Rakhi ka Ritesh kon hai.#BiggBoss15 #BB15 @BiggBoss pic.twitter.com/DAk5VJtJju
— Bigg Boss 15 (@true_khabri) November 25, 2021