ਵੱਖ-ਵੱਖ ਸ਼ਹਿਰਾਂ ਵਿੱਚ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ

Rajneet Kaur
2 Min Read

ਨਿਊਜ਼ ਡੈਸਕ: ਵਿਜੇਦਸ਼ਮੀ ਦੇ ਮੌਕੇ ‘ਤੇ ਬਿਹਾਰ ਤੋਂ ਲੈ ਕੇ ਪੰਜਾਬ ਅਤੇ ਦਿੱਲੀ ਤੋਂ ਲੈ ਕੇ ਉੱਤਰ ਪ੍ਰਦੇਸ਼ ਤੱਕ ਵੱਖ-ਵੱਖ ਸ਼ਹਿਰਾਂ ਵਿੱਚ ਰਾਵਣ ਦਹਿਨ ਕੀਤਾ ਗਿਆ। ਬਿਹਾਰ ਦੀ ਰਾਜਧਾਨੀ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ‘ਚ ਦੁਸਹਿਰੇ ਦੇ ਮੌਕੇ ‘ਤੇ ਰਾਵਣ ਦਹਨ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਦੇ ਅੰਮ੍ਰਿਤਸਰ ‘ਚ ਰਾਵਣ ਦਹਿਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਮੀਂਹ ਤੋਂ ਬਾਅਦ ਵੀ ਰਾਵਣ ਸਾੜਿਆ ਗਿਆ। ਬੁੱਧਵਾਰ ਨੂੰ ਰਾਜਧਾਨੀ ਲਖਨਊ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ। ਦੁਸਹਿਰੇ ਵਾਲੇ ਦਿਨ ਹੋਈ ਬਾਰਿਸ਼ ਕਾਰਨ ਕਾਨਪੁਰ, ਲਖਨਊ ਅਤੇ ਹੋਰ ਕਈ ਜ਼ਿਲ੍ਹਿਆਂ ‘ਚ ਰਾਵਣ ਦਹਿਣ ਵਾਲੀਆਂ ਥਾਵਾਂ ‘ਤੇ ਪਾਣੀ ਭਰ ਗਿਆ ਸੀ।ਜਿਸ ਤੋਂ ਬਾਅਦ ਵੀ ਲੋਕਾਂ ਨੇ ਰਾਵਣ ਦਹਨ ਕੀਤਾ

ਸੁਲਤਾਨਪੁਰ ਲੋਧੀ ਵਿਚ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੇ ਰੂਪ ਵਿਚ ਮਨਾਇਆ ਜਾਣ ਵਾਲਾ ਦੁਸਹਿਰੇ ਦਾ ਤਿਓਹਾਰ ਸੁਲਤਾਨਪੁਰ ਲੋਧੀ ਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵੱਜੋ ਆਮ ਆਦਮੀ ਪਾਰਟੀ ਦੇ ਇੰਚਾਰਜ ਸੱਜਣ ਸਿੰਘ ਅਤੇ ਐਮ ਐਲ ਏ ਰਾਣਾ ਇੰਦਰ ਪ੍ਰਤਾਪ ਸਿੰਘ ਵਿਸ਼ੇਸ਼ ਮਹਿਮਾਨ ਵਜੋਂ  ਸ਼ਮੁਲੀਅਤ ਕੀਤੀ।
ਗੁਰਦਾਸਪੁਰ ਵਿੱਚ ਗੁਰੂ ਨਾਨਕ ਦੇਵ ਖੇਤਰੀ ਕੈਂਪਸ ਦੇ ਸਾਹਮਣੇ ਪਾਰਕ ਵਿੱਚ ਰਾਵਣ ਦਹਿਨ ਦੇਖਦੇ ਹੋਏ ਦਰਸ਼ਕ।
ਪਠਾਨਕੋਟ ‘ਚ ਸ਼੍ਰੀ ਕ੍ਰਿਸ਼ਨ ਨਾਟਕ ਕਲਬ ਰਾਮ ਲੀਲਾ ਗਰਾਊਂਡ ‘ਚ ਕਰਵਾਏ ਗਏ ਦੋਸ ਹਾਰ ਦੌਰਾਨ ਰਾਵਣ, ਕੁੰਭਕਰਨ ਅਤੇ ਮੇਗਨਦ ਦੇ ਪੁਤਲੇ ਸਾੜੇ ਗਏ। ਰਾਵਣ ਦਾ ਪੁਤਲਾ 55 ਫੁੱਟ ਉੱਚਾ ਸੀ ਜਦਕਿ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ 45-45 ਫੁੱਟ ਦੇ ਸਨ। ਇਹ ਜ਼ਿਲ੍ਹੇ ਦਾ ਸਭ ਤੋਂ ਵੱਡਾ ਪੁਤਲਾ ਫੂਕਿਆ ਗਿਆ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment