ਨਵੀਂ ਦਿੱਲੀ : ਅੱਜ ਰਾਖੀ ਸਾਵੰਤ ਦਾ ਜਨਮਦਿਨ ਹੈ ਅਤੇ ਉਹ 43 ਸਾਲ ਦੀ ਹੋ ਗਈ ਹੈ। ਰਾਖੀ ਅੱਜਕੱਲ੍ਹ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ ਵਿੱਚ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਰਾਖੀ ਸਾਵੰਤ ਨੇ ਵਾਰ-ਵਾਰ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਰਾਹੁਲ ਗਾਂਧੀ ਨੂੰ ਪਸੰਦ ਕਰਦੀ ਹੈ।ਇਸ ਉੱਤੇ ਕਈ ਲੋਕਾਂ ਨੇ ਵੱਖ-ਵੱਖ ਤਰੀਕਿਆਂ ਨਾਲ ਪ੍ਰਤੀਕਿਰਿਆਵਾਂ ਦਿੱਤੀਆਂ।
ਰਾਖੀ ਸਾਵੰਤ ਨੂੰ ਬਾਲੀਵੁੱਡ ਦੀ ਵਿਵਾਦਿਤ ਅਤੇ ਡਰਾਮਾ ਕੁਈਨ ਮੰਨਿਆ ਜਾਂਦਾ ਹੈ। ਜੇਕਰ ਰਾਖੀ ਸਾਵੰਤ ਦੇ ਵਿਵਾਦਿਤ ਬਿਆਨਾਂ ‘ਤੇ ਨਜ਼ਰ ਮਾਰੀਏ ਤਾਂ ਉਸ ਨੇ ਕਿਹਾ ਸੀ ਕਿ ਉਹ ਰਾਹੁਲ ਗਾਂਧੀ ਨੂੰ ਪਸੰਦ ਕਰਦੀ ਹੈ ਅਤੇ ਵਿਆਹ ਕਰਵਾਉਣਾ ਚਾਹੁੰਦੀ ਹੈ। ਰਾਖੀ ਸਾਵੰਤ ਦਾ ਜਨਮ 25 ਨਵੰਬਰ 1978 ਨੂੰ ਹੋਇਆ । ਰਾਖੀ ਸਾਵੰਤ ਦਾ ਇਹ ਬਦਲਵਾਂ ਨਾਮ ਹੈ। ਉਸਦਾ ਅਸਲੀ ਨਾਮ ਨੀਰੂ ਸ਼ਿਪ ਹੈ ਅਤੇ ਉਹ ਇਕ ਗਰੀਬ ਪਰਿਵਾਰ ਤੋਂ ਹੈ। ਰਾਖੀ ਸਾਵੰਤ ਨੇ ਇਕ ਵਾਰ ਆਪਣੇ ਪਰਿਵਾਰ ਦੇ ਪਿਛੋਕੜ ਬਾਰੇ ਦੱਸਿਆ ਸੀ ਕਿ ਅਨਿਲ ਅਤੇ ਟੀਨਾ ਅੰਬਾਨੀ ਦੇ ਵਿਆਹ ਵਿਚ ਸਿਰਫ਼ 50 ਰੁਪਏ ਪ੍ਰਤੀ ਦਿਨ ‘ਚ ਉਹ ਕੰਮ ਕਰਦੇ ਹੋਏ ਲੋਕਾਂ ਨੂੰ ਭੋਜਨ ਵੀ ਦਿੰਦੀ ਸੀ।
ਰਾਖੀ ਸਾਵੰਤ ਨੇ ਖੁਦ 2007 ‘ਚ ਇਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ‘ਚ ਇਸ ਗੱਲ ਦਾ ਖੁਲਾਸਾ ਕੀਤਾ ਸੀ। ਉਸਨੇ ਉਸ ਸਮੇਂ ਕਿਹਾ ਸੀ ਕਿ ਉਹ ਗਰੀਬੀ ਵਿੱਚ ਰਹਿੰਦੀ ਸੀ ਅਤੇ ਪੈਸੇ ਕਮਾਉਣ ਲਈ ਕੰਮ ‘ਤੇ ਜਾਣਾ ਉਸਦੇ ਲਈ ਜ਼ਰੂਰੀ ਸੀ। ਇੰਟਰਵਿਊ ‘ਚ ਰਾਖੀ ਸਾਵੰਤ ਨੇ ਕਿਹਾ ਕਿ ਉਸਦੀ ਮਾਂ ਇਕ ਹਸਪਤਾਲ ‘ਚ ਕਲੀਨਰ ਦਾ ਕੰਮ ਕਰਦੀ ਸੀ। ਖਾਣ-ਪੀਣ ਦੀ ਕਮੀ ਹੋ ਜਾਂਦੀ ਸੀ। ਇਸ ਕਾਰਨ ਕਈ ਵਾਰ ਉਸ ਨੂੰ ਲੋਕਾਂ ਦਾ ਝੂਠਾ ਖਾਣਾ ਵੀ ਖਾਣਾ ਪੈਂਦਾ ਸੀ। ਰਾਖੀ ਸਾਵੰਤ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ 11 ਸਾਲ ਦੀ ਉਮਰ ‘ਚ ਜਦੋਂ ਉਹ ਡਾਂਡੀਆ ਖੇਡਣਾ ਚਾਹੁੰਦੀ ਸੀ ਤਾਂ ਉਸ ਦੀ ਮਾਂ ਨੇ ਉਸਨੂੰ ਸਜ਼ਾ ਦੇਣ ਲਈ ਉਸਦੇ ਵਾਲ ਕੱਟ ਦਿੱਤੇ ਸਨ।