ਚੇਨਈ : ਸੁਪਰਸਟਾਰ ਰਜਨੀਕਾਂਤ ਨੂੰ ਚੇਨਈ ਦੇ ਕਾਵੇਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਨੇ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਰਜਨੀਕਾਂਤ ਦੀ ਟੀਮ ਮੁਤਾਬਕ ਉਨ੍ਹਾਂ ਨੂੰ ਰੁਟੀਨ ਚੈਕਅੱਪ ਲਈ ਹਸਪਤਾਲ ਲਿਜਾਇਆ ਗਿਆ ਹੈ। ਜਿੱਥੇ ਉਹ ਕੱਲ੍ਹ ਤੱਕ ਰੁਕਣਗੇ, ਇਸ ਤੋਂ ਬਾਅਦ ਉਹ ਘਰ ਪਰਤਣਗੇ।
ਇਸ ਵਿਚਾਲੇ ਰਜਨੀਕਾਂਤ ਦੀ ਪਤਨੀ ਲਤਾ ਨੇ ਕਿਹਾ ਹੈ ਕਿ ਇਹ ‘ਥਲਾਈਵਾ’ ਦਾ ਰੂਟੀਨ ਮੈਡੀਕਲ ਚੈਕਅੱਪ ਹੈ। ਰਜਨੀਕਾਂਤ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਸ਼ੁਰੂ ਕਰ ਦਿੱਤੀ ਹੈ।
#UPDATE | Actor Rajinikanth went for a health check-up at Kauvery Hospital in Chennai. Currently, he is admitted to the hospital.
— ANI (@ANI) October 28, 2021
ਰਜਨੀਕਾਂਤ ਨੂੰ ਵੀਰਵਾਰ ਸ਼ਾਮ 4.30 ਵਜੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਰਜਨੀਕਾਂਤ ਬੀਤੇ ਦਿਨ ਯਾਨੀ 27 ਅਕਤੂਬਰ ਨੂੰ ਦਿੱਲੀ ‘ਚ ਸਨ।