ਪਾਕਿਸਤਾਨ ਸਰਹੱਦ ਤੋਂ 40KM ਦੂਰ ਭਾਰਤੀ ਹਵਾਈ ਫੌਜ ਦਾ ਸ਼ਕਤੀ ਪ੍ਰਦਰਸ਼ਨ, ਹਾਈਵੇਅ ‘ਤੇ ਉਤਾਰੇ ਲੜਾਕੂ ਜਹਾਜ਼

TeamGlobalPunjab
2 Min Read

ਨਵੀਂ ਦਿੱਲੀ – ਰਾਜਸਥਾਨ ਦੇ ਜਲੌਰ ‘ਚ ਅੱਜ ਰਾਸ਼ਟਰੀ ਰਾਜਮਾਰਗ ‘ਤੇ ਐਮਰਜੈਂਸੀ ਲੈਂਡਿੰਗ ਖੇਤਰ ਦਾ ਉਦਘਾਟਨ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਰੱਖਿਆ ਮੰਤਰੀ ਤੋਂ ਇਲਾਵਾ ਨਿਤੀਨ ਗਡਕਰੀ, ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌਰਿਆ ਅਤੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਸ਼ਾਮਿਲ ਹੋਏ।

ਇਸ ਦੌਰਾਨ  ਸੁਖੋਈ Su – 30 MKI, ਹਰਕਿਉਲਿਸ ਤੇ ਜੈਗੁਆਰ ਲੜਾਕੂ ਜਹਾਜ਼ਾਂ ਨੂੰ ਰਾਜਸਥਾਨ ਵਿੱਚ ਪਾਕਿਸਤਾਨ ਸਰਹੱਦ ਤੋਂ 40 ਕਿਲੋਮੀਟਰ ਪਹਿਲਾਂ ਰਾਸ਼ਟਰੀ ਰਾਜ ਮਾਰਗ 225 ‘ਤੇ ਉਤੱਰਿਆ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ, ਸੜਕ ਅਵਾਜਾਈ ਮੰਤਰੀ ਨਿਤੀਨ ਗਡਕਰੀ ਅਤੇ ਫੌਜ ਮੁਖੀ ਨੇ ਅੱਜ ਹਰਕਿਉਲਿਸ ਜਹਾਜ਼ ‘ਚ ਲੈਂਡਿੰਗ ਦੌਰਾਨ ਸਵਾਰ ਹੋ ਕੇ ਨਵਾਂ ਇਤਿਹਾਸ ਬਣਾਇਆ ਹੈ।

ਇਸ ਮੌਕੇ ਰਾਜਨਾਥ ਸਿੰਘ ਨੇ ਕਿਹਾ ਕਿ ਫ਼ੌਜ ਦੀ ਸੰਚਾਲਨ ਸਮਰੱਥਾ ਨੂੰ ਬਿਹਤਰ ਬਣਾਉਣ ਲਈ, ਰਾਸ਼ਟਰੀ ਰਾਜਮਾਰਗ ਅਥਾਰਟੀ ਭਾਰਤ ਦੇ ਕਈ ਸਥਾਨਾਂ ‘ਤੇ ਐਮਰਜੈਂਸੀ ਲੈਂਡਿੰਗ ਖੇਤਰ ਵਿਕਸਤ ਕਰ ਰਹੀ ਹੈ ਅਤੇ ਇਹ ਕੁਦਰਤੀ ਆਫ਼ਤਾਂ ਦੌਰਾਨ ਰਾਹਤ ਕਾਰਜਾਂ ਵਿਚ ਵੀ ਸਹਾਇਤਾ ਕਰੇਗਾ।

Share this Article
Leave a comment