ਰਾਜਾ ਵੜਿੰਗ ਦਾ ਮਨਪ੍ਰੀਤ ਬਾਦਲ ‘ਤੇ ਤਿੱਖਾ ਵਾਰ, ਪੁੱਛਿਆ ਪਾਰਟੀ ਦੀ ਪਿੱਠ ‘ਚ ਕਿਉਂ ਮਾਰ ਰਹੇ ਹੋ ਛੁਰਾ?

TeamGlobalPunjab
2 Min Read

ਸ੍ਰੀ ਮੁਕਤਸਰ ਸਾਹਿਬ – ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫਿਰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਮਨਪ੍ਰੀਤ ਸਿੰਘ ਬਾਦਲ ਦੀਆਂ ਫ਼ੋਟੋਆਂ ਸਾਂਝੀਆਂ ਕਰ ਕੇ ਦੱਸਿਆ ਕਿ ਗਿੱਦੜਬਾਹਾ ਹਲਕੇ ਦੇ ਅਕਾਲੀ ਵਰਕਰਾਂ ਨੂੰ ਮਨਪ੍ਰੀਤ ਸਿੰਘ ਬਾਦਲ 15-15 ਲੱਖ ਰੁਪਏ ਦੇ ਚੈੱਕ ਦੇ ਕੇ ਹੌਂਸਲਾ ਅਫ਼ਜਾਈ ਕਰ ਰਹੇ ਹਨ।

ਰਾਜਾ ਵੜਿੰਗ ਨੇ ਲਿਖਿਆ, ‘ਅੱਜ ਇਹ ਜਾਣ ਕੇ ਮਨ ਦੁਖੀ ਹੋਇਆ ਕੇ ਅਕਾਲੀ ਦਲ ਦੀ ਮਿਲੀ ਭੁਗਤ ਨਾਲ ਕਾਂਗਰਸ ਪਾਰਟੀ ਵਿੱਚ ਆਏ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਸ਼ਰੇਆਮ ਅਕਾਲੀ ਦਲ ਦੇ ਲੋਕਾਂ ਨੂੰ 15-15 ਲੱਖ ਦੇ ਚੈੱਕ ਦੇ ਕੇ ਹੌਂਸਲਾ ਹਫਜਾਈ ਕਰ ਰਹੇ ਹਨ।’ ਉਨ੍ਹਾਂ ਨੇ ਮਨਪ੍ਰੀਤ ਬਾਦਲ ਨੂੰ ਸਵਾਲ ਪੁੱਛਦਿਆਂ ਕਿਹਾ ਕਿ, ‘ਇਹ ਉਹੀ ਤੁਹਾਡੇ ਤਾਇਆ ਜੀ ਦੇ ਅਕਾਲੀ ਦਲ ਵਾਲੇ ਨੇ ਜਿਨ੍ਹਾਂ ਨੂੰ ਛੱਡ ਕੇ ਮੰਤਰੀ ਜੀ ਤੁਸੀ ਕਾਂਗਰਸ ਪਾਰਟੀ ‘ਚ ਸ਼ਾਮਲ ਹੋਏ ਸੀ, ਸਭ ਕੁਝ ਤਾਂ ਦੇ ਦਿੱਤਾ ਤੁਹਾਨੂੰ ਕਾਂਗਰਸ ਪਾਰਟੀ ਨੇ ਫਿਰ ਕਿਉਂ ਕਿਸ ਗਲ ਤੋਂ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਹੋ।’

 

ਇਸ ਤੋਂ ਇਲਾਵਾ ਉਨ੍ਹਾਂ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਕਿਹਾ, ‘ਯਾਦ ਰੱਖਣਾ ਕਾਂਗਰਸ ਵਿੱਚ ਰਹਿ ਕੇ ਅਕਾਲੀ ਦਲ ਦੀ ਸਪੋਰਟ ਕਰਨਾ ਤੁਹਾਡਾ ਰਾਜਨੀਤਕ ਜੀਵਨ ਤਬਾਹ ਕਰ ਦੇਵੇਗੀ ਅਤੇ ਪੰਜਾਬੀ ਇਸ ਗੱਲ ਨੂੰ ਭੁੱਲਣਗੇ ਨਹੀਂ। ਪਿਛਲੇ 4 ਸਾਲ ਦੇ ਤੁਹਾਡੇ ਵਿੱਤ ਮੰਤਰੀ ਦੇ ਤੌਰ ਤੇ ਕਰੇ ਕੰਮਾਂ ਨੇ ਪੰਜਾਬ ਦੇ ਹਰ ਵਰਗ ਨੂੰ ਕਾਂਗਰਸ ਸਰਕਾਰ ਦੇ ਵਿਰੁੱਧ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਦਿੱਤਾ।’ ਉਨ੍ਹਾਂ ਕਿਹਾ, ‘ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਵੀ ਹੁਣ ਤੁਹਾਡੀ 75-25 ਵਾਲੀ ਖੇਡ ਸਮਝ ਆਉਣ ਲੱਗ ਪਈ ਹੈ। ਹੁਣ ਇਸ ਤੋਂ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਬਚਣ ਦੀ ਜ਼ਰੂਰਤ ਹੈ।’

- Advertisement -

Share this Article
Leave a comment