ਰਾਜਾ ਵੜਿੰਗ ਦਾ ਕੈਪਟਨ ’ਤੇ ਤਿੱਖਾ ਵਾਰ, ਕਿਹਾ ‘ਰਿਟਾਇਰ ਹੋ ਜਾਓ ਤੇ ਸਾਡੇ ਨਾਲ ਨਾਂ ਉਲਝੋ’

TeamGlobalPunjab
1 Min Read

ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਵਾਰ ਫਿਰ ਕੈਪਟਨ ’ਤੇ ਤਿੱਖਾ ਹਮਲਾ ਬੋਲਿਆ ਹੈ। ਰਾਜਾ ਵੜਿੰਗ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਟਵਿੱਟਰ ’ਤੇ ਪੋਸਟ ਕਰਦਿਆਂ ਕਿਹਾ ਕਿ ਹੁਣ ਤੁਸੀਂ ਰਿਟਾਇਰ ਹੋ ਜਾਉ, ਸਾਡੇ ਨਾਲ ਨਾ ਉਲਝੋ।

ਰਾਜਾ ਵੜਿੰਗ ਨੇ ਕਿਹਾ ਕਿ ਤੁਸੀਂ ਤਾਂ ਸਮਝੌਤਾਵਾਦੀ ਮੁੱਖ ਮੰਤਰੀ ਰਹੇ ਹੋ ਜੋ ਸਿਰਫ ਕਾਲੇ ਕਾਗਜ਼ ’ਤੇ ਕਾਲੀ ਸਿਆਹੀ ਨਾਲ ਲਿਖਣ ਵਰਗਾ ਸੀ.. ਜਦਕਿ ਵਾਅਦਾ ਤਾਂ ਚਿੱਟੇ ਕਾਗਜ਼ ‘ਤੇ ਕਾਲੇ ਨਾਲ ਲਿਖ਼ ਕੇ ਵਾਅਦੇ ਪੂਰੇ ਕਰਨ ਦਾ ਸੀ ਪਰ ਤੁਸੀਂ ਤਾਂ ਬਾਦਲਾਂ ਅਤੇ ਭਾਜਪਾ ਨਾਲ ਆਪਣੇ ‘ਕੰਮਫ਼ਰਟ ਜ਼ੋਨ’ ਵਿੱਚੋਂ ਹੀ ਬਾਹਰ ਨਹੀਂ ਆਏ। ਕਿਰਪਾ ਕਰਕੇ ਰਿਟਾਇਰ ਹੋ ਜਾਓ ਤੇ ਸਾਡੇ ਨਾਲ ਨਾਂ ਉਲਝੋ।’

Share this Article
Leave a comment