ਰੇਲਵੇ ਅੱਜ ਤੋਂ ਸ਼ੁਰੂ ਕਰੇਗਾ 200 ਪੈਸੇਂਜਰ ਟਰੇਨਾਂ, ਸਫਰ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਖਾਸ ਧਿਆਨ

TeamGlobalPunjab
2 Min Read

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਲਾਕਡਾਊਨ ਦੌਰਾਨ ਭਾਰਤੀ ਰੇਲਵੇ ਵੱਲੋਂ ਅੱਜ ਤੋਂ 200 ਪੈਸੇਂਜਰ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਟਰੇਨਾਂ ਵਿਚ 1.45 ਲੱਖ ਤੋਂ ਵੱਧ ਯਾਤਰੀ ਸਫ਼ਰ ਕਰਨਗੇ, ਜਦੋਂ ਕਿ 25,82,671 ਯਾਤਰੀਆਂ ਨੇ ਬੁਕਿੰਗ ਕਰਵਾਈ ਹੈ। ਇਸ ਨੂੰ ਲੈ ਕੇ ਬੀਤੇ ਐਤਵਾਰ ਨੂੰ ਭਾਰਤੀ ਰੇਲਵੇ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਯਾਤਰੀਆਂ ਨੂੰ ਟਰੇਨਾਂ ‘ਚ ਸਫਰ ਕਰਨ ਤੋਂ ਪਹਿਲਾਂ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਹੋਵੇਗਾ। ਜਿਸ ਅਨੁਸਾਰ ਯਾਤਰੀ ਨੂੰ ਟਰੇਨ ‘ਚ ਸਫਰ ਕਰਨ ਲਈ ਸਟੇਸ਼ਨ ‘ਤੇ ਘੱਟੋ ਘੱਟ ਡੇਢ ਘੰਟਾ ਪਹਿਲਾਂ ਪਹੁੰਚਣਾ ਹੋਵੇਗਾ। ਇਸ ਦੇ ਨਾਲ ਹੀ ਸਟੇਸ਼ਨ ਅੰਦਰ ਦਾਖਲ ਹੋਣ ਅਤੇ ਟਰੇਨ ‘ਚ ਸਫਰ ਕਰਨ ਲਈ ਯਾਤਰੀ ਕੋਲ ਆਰ.ਏ.ਸੀ. ਟਿਕਟ ਦਾ ਹੋਣਾ ਲਾਜ਼ਮੀ ਕੀਤਾ ਗਿਆ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟਰੇਨ ‘ਚ ਸਫਰ ਕਰਨ ਤੋਂ ਪਹਿਲਾਂ ਯਾਤਰੀ ਨੂੰ ਲਾਜ਼ਮੀ ਤੌਰ ‘ਤੇ ਕੋਰੋਨਾ ਜਾਂਚ ਕਰਵਾਉਣੀ ਹੋਵੇਗੀ। ਮੰਤਰਾਲੇ ਅਨੁਸਾਰ ਕਿਸੇ ਵੀ ਕੋਰੋਨਾ ਪਾਜ਼ੀਟਿਵ ਯਾਤਰੀ ਨੂੰ ਟਰੇਨ ‘ਚ ਸਫਰ ਨਹੀਂ ਕਰਨ ਦਿੱਤਾ ਜਾਵੇਗਾ।

ਦੱਸ ਦਈਏ ਕਿ ਭਾਰਤੀ ਰੇਲਵੇ ਵੱਲੋਂ ਅੱਜ ਤੋਂ ਚੱਲਣ ਵਾਲੀਆਂ ਯਾਤਰੀ ਟਰੇਨਾਂ ਦੇ ਨਾਲ-ਨਾਲ ਪਹਿਲਾਂ ਚੱਲ ਰਹੀਆਂ 30 ਵਿਸ਼ੇਸ਼ ਟਰੇਨਾਂ ਲਈ ਬੁਕਿੰਗ ਦੀ ਪੁਰਾਣੀ ਪ੍ਰਣਾਲੀ ਨੂੰ ਲਾਗੂ ਕਰ ਦਿੱਤਾ ਗਿਆ ਹੈ। ਜਿਸ ਦੇ ਚੱਲਦਿਆਂ ਯਾਤਰੀ ਹੁਣ ਪਹਿਲਾਂ ਦੀ ਤਰ੍ਹਾਂ 120 ਦਿਨ ਪਹਿਲਾਂ ਰਿਜ਼ਰਵੇਸ਼ਨ ਕਰਵਾ ਸਕਦੇ ਹਨ। ਇਸ ਦੇ ਨਾਲ ਹੀ ਭਾਰਤੀ ਰੇਲਵੇ ਵੱਲੋਂ ਤਤਕਾਲ ਕੋਟਾ ਵੀ ਲਾਗੂ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰੇਲਵੇ ਦੀਆ ਇਹ ਸੇਵਾਵਾਂ 12 ਮਈ ਤੋਂ ਚੱਲ ਰਹੀਆਂ ਸ਼ਰਮਿਕ ਟਰੇਨਾਂ ਅਤੇ 30 ਏਅਰ ਕੰਡੀਸ਼ਨਰ ਟਰੇਨਾਂ ਤੋਂ ਇਲਾਵਾ ਹਨ।

Share this Article
Leave a comment