ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਤੋਂ ਬਾਅਦ ਪੰਜਾਬ ਤੇ ਦੇਸ਼ ਭਰ ਵਿੱਚ ਰੇਲਾਂ ਰੋਕੀਆਂ ਜਾ ਰਹੀਆਂ ਹਨ। ਪੰਜਾਬ, ਹਰਿਆਣਾ ਦੇ ਨਾਲ-ਨਾਲ ਰਾਜਸਥਾਨ ‘ਚ ਵੀ ਵੱਡਾ ਅਸਰ ਦੇਖਣ ਨੂੰ ਮਿਲਿਆ। ਸੁੰਯਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਇਹ ਚੱਕਾ ਜਾਮ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਸੀ। ਜਿਸ ਦੇ ਤਹਿਤ ਮਾਨਸਾ ‘ਚ ਵੀ ਵੱਡੀ ਗਿਣਤੀ ਅੰਦਰ ਕਿਸਾਨਾਂ ਨੇ ਰੇਲਾਂ ਦੇ ਚੱਕੇ ਜਾਮ ਕੀਤੇ।
ਪਟਿਆਲਾ ਰੇਲਵੇ ਸਟੇਸ਼ਨ ਵਿੱਚ ਕਿਸਾਨ ਰੇਲ ਪਟੜੀਆਂ ‘ਤੇ ਪਹੁੰਚੇ।
ਬਠਿੰਡਾ ‘ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬੈਨਰ ਹੇਠ ਕਿਸਾਨਾਂ ਵੱਲੋਂ ਰੇਲਵੇ ਟ੍ਰੈਕ ‘ਤੇ ਧਰਨਾ ਦਿੱਤਾ ਗਿਆ, ਸੰਗਤ ਮੰਡੀ, ਭਾਈ ਬਖਤੌਰ, ਗੋਨਿਆਣਾ ਮੰਡੀ ਅਤੇ ਭੁੱਚੋ ਮੰਡੀ ’ਚ ਰੇਲਵੇ ਲਾਈਨਾਂ ਕਿਸਾਨ ਬੈਠੇ।
ਸੁਨਾਮ ‘ਚ ਵੀ ਹਜ਼ਾਰਾਂ ਦੀ ਗਿਣਤੀ ਕਿਸਾਨਾਂ ਦਾ ਇੱਕਠ ਰੇਲਵੇ ਸਟੇਸ਼ਨ ‘ਤੇ ਦਿਖਾਈ ਦਿੱਤਾ।
ਰਾਜਸਥਾਨ ਦੇ ਜੈਪੁਰ ‘ਚ ਗਾਂਧੀਨਗਰ ਰੇਲਵੇ ਸਟੇਸ਼ਨ ‘ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਟ੍ਰੇਨਾਂ ਨੂੰ ਰੋਕਿਆ। ਜਗਤਪੁਰਾ ਸਟੇਸ਼ਨ ‘ਤੇ ਵੀ ਵੱਡਾ ਇੱਕਠ ਕੀਤਾ ਗਿਆ।
ਜੰਮੂ-ਕਸ਼ਮੀਰ ‘ਚ ਯੂਨਾਈਟਡ ਕਿਸਾਨ ਜਥੇਬੰਦੀ ਵੱਲੋਂ ਰੇਲਾਂ ਨੂੰ ਰੋਕਿਆ ਗਿਆ।