ਪੰਜਾਬ ਸਣੇ ਕਈ ਸੂਬਿਆਂ ‘ਚ ਰੇਡ, 100 ਤੋਂ ਵੱਧ ਥਾਵਾਂ ‘ਤੇ NIA ਵੱਲੋਂ ਛਾਪੇਮਾਰੀ

Rajneet Kaur
2 Min Read

ਚੰਡੀਗੜ੍ਹ:  ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਗੈਂਗਸਟਰ ਅਤੇ ਅੱਤਵਾਦੀ ਗਠਜੋੜ ਨੂੰ ਲੈ ਕੇ ਦੇਸ਼ ਭਰ ਵਿੱਚ ਛਾਪੇਮਾਰੀ ਕਰ ਰਹੀ ਹੈ। NIA ਵਲੋਂ ਦੇਸ਼ ‘ਚ 100 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕੀਤਾ ਜਾ ਰਹੀ ਹੈ। ਇਹ ਛਾਪੇਮਾਰੀ ਹਰਿਆਣਾ, ਉਤਰਾਖੰਡ, ਦਿੱਲੀ, ਦਿੱਲੀ NCR, ਮੱਧ ਪ੍ਰਦੇਸ਼ ਤੇ ਪੰਜਾਬ ‘ਚ ਕੀਤੀ ਜਾ ਰਹੀ ਹੈ। ਪ੍ਰਾਪਤ  ਜਾਣਕਾਰੀ ਅਨੁਸਾਰ ਛਾਪੇਮਾਰੀ ‘ਚ ਖਾਸ ਕਰਕੇ ਵਿਦੇਸ਼ੀ ਫੰਡਿੰਗ, ਟੈਰਰ ਫੰਡਿੰਗ ਅਤੇ ਦੇਸ਼ ਵਿਰੋਧੀ ਤਾਕਤਾਂ ਦੇ ਸਬੰਧ ਨੂੰ ਲੈ ਕੇ ਕਈ ਅਹਿਮ ਸੁਰਾਗ ਮਿਲੇ ਹਨ।  ਜਿਸ ਤੋਂ ਬਾਅਦ ਇਕੱਲੇ ਪੰਜਾਬ ‘ਚ 60 ਤੋਂ ਵੱਧ ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬ ‘ਚ ਬਠਿੰਡਾ,ਮੋਗਾ , ਫਿਰੋਜ਼ਪੁਰ, ਪਟਿਆਲਾ, ਅੰਮ੍ਰਿਤਸਰ ਦੇ ਕਈ ਥਾਈਂ ਛਾਪੇਮਾਰੀ ਚੱਲ ਰਹੀ ਹੈ। ਪੁਲਿਸ ਵਲੋਂ ਸ਼ੱਕੀਆਂ ਨੂੰ ਹਿਰਾਸਤ ਵਿਚ ਵੀ ਲਿਆ ਜਾ ਰਿਹਾ ਹੈ।

NIA ਦੇ ਛਾਪੇ ਅਜੇ ਵੀ ਜਾਰੀ ਹਨ। ਇਹ ਛਾਪੇ ਪਿਛਲੇ ਸਾਲ NIA ਦੁਆਰਾ ਦਰਜ ਕੀਤੇ ਗਏ ਤਿੰਨ ਵੱਖ-ਵੱਖ ਮਾਮਲਿਆਂ (RC 37, 38, 39/2022/NIA/DLI) ਦੇ ਸਬੰਧ ਵਿੱਚ ਮਾਰੇ ਜਾ ਰਹੇ ਹਨ।ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਨੇ ਬਠਿੰਡਾ ਅਤੇ ਮੋਗਾ ਜ਼ਿਲ੍ਹਿਆਂ ਵਿੱਚ 4 ਤੋਂ 5 ਥਾਵਾਂ ’ਤੇ ਛਾਪੇ ਮਾਰੇ ਹਨ। ਇਸ ਦੇ ਨਾਲ ਹੀ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਦੇ ਕਈ ਇਲਾਕਿਆਂ ‘ਚ NIA ਦੀ ਕਾਰਵਾਈ ਜਾਰੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment