ਖ਼ੇਤੀ ਬਿੱਲਾਂ ਨੂੰ ਲੈ ਕੇ ਰਾਹੁਲ ਗਾਂਧੀ ਕਰਨਗੇ ਪੰਜਾਬ ‘ਚ ਟਰੈਕਟਰ ਰੈਲੀ!

TeamGlobalPunjab
1 Min Read

ਚੰਡੀਗੜ੍ਹ/ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ 2 ਅਕਤੂਬਰ ਨੂੰ ਪੰਜਾਬ ਤੋਂ ਪਾਰਟੀ ਦੀ ਖ਼ੇਤੀ ਬਿੱਲਾਂ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਕਰ ਸਕਦੇ ਹਨ।

ਸੂਤਰਾਂ ਮੁਤਾਬਕ ਉਨ੍ਹਾਂ ਦਾ 2 ਅਕਤੂਬਰ ਨੂੰ ਪੰਜਾਬ ਆਉਣ ਦਾ ਪ੍ਰੋਗਰਾਮ ਲਗਭਗ ਤੈਅ ਹੋ ਗਿਆ ਹੈ ਅਤੇ ਉਨ੍ਹਾਂ ਵੱਲੋਂ ਕਾਂਗਰਸ ਦੀ ਖ਼ੇਤੀ ਬਿੱਲਾਂ ਵਿਰੋਧੀ ਮੁਹਿੰਮ ਤਹਿਤ 2 ਕਰੋੜ ਦਸਤਖ਼ਤ ਇਕੱਠੇ ਕਰਨ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹਰੀਸ਼ ਰਾਵਤ ਨੇ ਵੀ ਇਸ਼ਾਰਾ ਦਿੱਤਾ ਸੀ ਕਿ ਰਾਹੁਲ ਗਾਂਧੀ ਪੰਜਾਬ ਵਿੱਚ ਆ ਕੇ ਕਾਂਗਰਸ ਦੀ ਖ਼ੇਤੀ ਬਿੱਲਾਂ ਵਿਰੋਧੀ ਮੁਹਿੰਮ ਦਾ ਆਗਾਜ਼ ਕਰ ਸਕਦੇ ਹਨ।

Share this Article
Leave a comment