ਅੰਮ੍ਰਿਤਸਰ: ਸਚਖੰਡ ਸ੍ਰੀ ਹਰਮੰਦਿਰ ਸਾਹਿਬ ਆਉਣ ਵਾਲੇ ਸ਼ਰਧਾਲੂ ਹੁਣ ਹਰਮੰਦਿਰ ਸਾਹਿਬ ਦੀ ਤਸਵੀਰ ਆਪਣੇ ਕੈਮਰੇ ਵਿੱਚ ਕੈਦ ਨਹੀ ਕਰ ਸਕਣਗੇ ਕਿਉਂਕਿ ਐੱਸਜੀਪੀਸੀ ਨੇ ਮੋਬਾਇਲ ਅਤੇ ਕੈਮਰੇ ਤੋਂ ਖਿੱਚੀ ਜਾਣ ਵਾਲੀ ਤਸਵੀਰਾਂ ‘ਤੇ ਬੈਨ ਲਗਾ ਦਿੱਤਾ ਹੈ। ਇਸ ਸਬੰਧੀ ਦੇਰ ਸ਼ਾਮ ਇੱਕ ਨੋਟਿਸ ਬੋਰਡ ਵੀ ਹਰਮੰਦਰ ਸਾਹਿਬ ਦੇ ਸਰੋਵਰ ‘ਚ ਲਗਾ ਦਿੱਤਾ ਗਿਆ ਹੈ।
ਉਥੇ ਹੀ ਕਮੇਟੀ ਦੇ ਇਸ ਫੈਸਲੇ ‘ਤੇ ਸ਼ਰਧਾਲੂਆਂ ਦੀ ਪ੍ਰਤੀਕਿਰਿਆ ਮਿਲੀਜੁਲੀ ਰਹੀ ਹੈ ਕੁਝ ਇਸ ਫੈਸਲੇ ਨੂੰ ਸਹੀ ਦੱਸ ਰਹੇ ਹਨ ਤਾਂ ਕੁਝ ਨੇ ਇਸ ਫੈਸਲੇ ਤੋਂ ਨਾਖੁਸ਼ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਦੂਰੋਂ ਦੂਰੋਂ ਆਉਂਦੇ ਹਨ ਤੇ ਹਰ ਕੋਈ ਯਾਦਕਗਰੀ ਦੇ ਇਨ੍ਹਾਂ ਪਲਾਂ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕਰਨਾ ਚਾਹੁੰਦਾ ਹੈ।
ਦੂਜੇ ਪਾਸੇ ਐੱਸਜੀਪੀਸੀ ਸਕੱਤਰ ਰੂਪ ਸਿੰਘ ਦਾ ਕਹਿਣਾ ਹੈ ਕਿ ਮੋਬਾਇਲ ਅਤੇ ਕੈਮਰੇ ਦੀ ਫੋਟੋਗਰਾਫੀ ਕਰਨ ਨਾਲ ਹੋਰ ਸ਼ਰਧਾਲੂਆਂ ਨੂੰ ਕਾਫ਼ੀ ਮੁਸ਼ਕਲਾਂ ਆਉਂਦੀਆਂ ਹਨ ਜਿਸ ਦੇ ਨਾਲ ਇਹ ਫੈਸਲਾ ਲਿਆ ਗਿਆ ਹੈ। ਇਸਦੇ ਨਾਲ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਮੀਡੀਆ ਲਈ ਦੋ ਥਾਵਾਂ ਰੱਖੀਆਂ ਗਈਆਂ ਹਨ ਜਿੱਥੋਂ ਵੀਆਈਪੀ ਮੂਵਮੈਂਟ ਦੌਰਾਨ ਕਵਰੇਜ਼ ਕਰਵਾਈ ਜਾ ਸਕੇ। ਇਸ ਤੋਂ ਇਲਾਵਾ ਫਿਲਮ ਜਾਂ ਡਾਕਿਊਮੈਂਟਰੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਇਜਾਜ਼ਤ ਲੈਣੀ ਪਵੇਗੀ।
