ਖੇਤੀ ਬਿਲ ‘ਤੇ ਬੋਲੇ ਰਾਹੁਲ ਗਾਂਧੀ, ਕਿਸਾਨਾਂ ਨੂੰ ਪੂੰਜੀਪਤੀਆਂ ਦਾ ਗੁਲਾਮ ਬਣਾ ਦੇਣਗੇ ਪੀਐੱਮ ਮੋਦੀ

TeamGlobalPunjab
1 Min Read

ਨਵੀਂ ਦਿੱਲੀ : ਖੇਤੀ ਬਿੱਲਾਂ ‘ਤੇ ਸਦਨ ਅਤੇ ਸਦਨ ਤੋਂ ਬਾਹਰ ਚੱਲ ਰਹੇ ਰੇੜਕੇ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਅੱਜ ਫਿਰ ਖੇਤੀ ਬਿੱਲਾਂ ਬਾਰੇ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਪ੍ਰਸ਼ਨ ਪੁੱਛੇ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹਾਂ ਬਿਲਾਂ ਰਾਹੀਂ ਕਿਸਾਨਾਂ ਨੂੰ ਪੂੰਜੀਪਤੀਆਂ ਦੇ ਗੁਲਾਮ ਬਣਾਉਣ ‘ਚ ਲੱਗੇ ਹੋਏ ਹਨ।

ਰਾਹੁਲ ਗਾਂਧੀ ਨੇ ਟਵੀਟ ਕਰ ਲਿਖਿਆ, ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ‘ਕਾਲੇ ਕਾਨੂੰਨ’ ਨਾਲ ਕਿਸਾਨਾਂ ਨੂੰ : 1. ਏਪੀਐਮਸੀ / ਕਿਸਾਨ ਮਾਰਕੀਟ ਖ਼ਤਮ ਹੋਣ ‘ਤੇ ਐਮਐਸਪੀ ਕਿਵੇਂ ਮਿਲੇਗਾ? 2. ਐਮਐਸਪੀ ਦੀ ਗਰੰਟੀ ਕਿਉਂ ਨਹੀਂ ਹੈ? ਮੋਦੀ ਜੀ ਕਿਸਾਨਾਂ ਨੂੰ ਪੂੰਜੀਪਤੀਆਂ ਦਾ ‘ਗੁਲਾਮ’ ਬਣਾ ਰਹੇ ਹਨ, ਜਿਸ ਨੂੰ ਦੇਸ਼ ਕਦੇ ਵੀ ਸਫਲ ਨਹੀਂ ਹੋਣ ਦੇਵੇਗਾ।’

ਦੱਸ ਦਈਏ ਕਿ ਇਸ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਸਾਨ ਬਿੱਲ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਸੀ ਕਿ ਕਿਸਾਨ ਦਾ ਮੋਦੀ ਸਰਕਾਰ ‘ਤੇ ਵਿਸ਼ਵਾਸ ਉੱਠ ਗਿਆ ਹੈ ਕਿਉਂਕਿ ਸ਼ੁਰੂ ਤੋਂ ਹੀ ਪ੍ਰਧਾਨ ਮੰਤਰੀ ਮੋਦੀ ਦੀ ਕਥਨੀ ਅਤੇ ਕਰਨੀ ‘ਚ ਬਹੁਤ ਫਰਕ ਰਿਹਾ ਹੈ।

Share this Article
Leave a comment