ਟੋਲ ਨਾਕੇ ਵਿੱਚ ਜਾ ਵੱਜੀ ਬਾਰਾਤੀਆਂ ਨਾਲ ਭਰੀ ਬੱਸ, 15 ਫੱਟੜ

TeamGlobalPunjab
2 Min Read

ਸੂਰਤ : ਗੁਜਰਾਤ ਦੇ ਤਾਪੀ ਜ਼ਿਲ੍ਹੇ ਦੇ ਸੋਨਗੜ੍ਹ ਦੇ ਮੰਡਲ ਟੋਲ ਨਾਕੇ ‘ਤੇ ਵੀਰਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਇੱਥੇ ਬਾਰਾਤੀਆਂ ਨਾਲ ਭਰੀ ਬੱਸ ਸਿੱਧੀ ਟੋਲ ਨਾਕੇ ਵਿੱਚ ਜਾ ਵੜੀ। ਇਸ ਹਾਦਸੇ ਵਿੱਚ  ਬਾਰਾਤੀਆਂ ਅਤੇ ਟੋਲ ਨਾਕੇ ਦੇ ਤਿੰਨ ਵਰਕਰਾਂ ਸਮੇਤ 15 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਨ੍ਹਾਂ ਸਾਰਿਆਂ ਨੂੰ ਸੋਨਗੜ੍ਹ ਦੇ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਟੋਲ ਨਾਕੇ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ।

 

- Advertisement -

 

ਟੋਲ ਨਾਕੇ ਦੇ ਕੈਬਿਨ ਵਿੱਚ ਬੈਠੀ ਮਹਿਲਾ ਮੁਲਾਜ਼ਮ। ਬੱਸ ਇਸੇ ਕੈਬਿਨ ਨਾਲ ਟਕਰਾਈ।

ਸੋਨਗੜ੍ਹ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਰਾਤੀਆਂ ਨਾਲ ਭਰੀ ਇਹ ਬੱਸ ਬੁਰਹਾਨਪੁਰ (ਮਹਾਰਾਸ਼ਟਰ) ਤੋਂ ਸੂਰਤ ਵਾਪਸ ਆ ਰਹੀ ਸੀ। ਬੱਸ ਵਿੱਚ ਕਰੀਬ 40 ਲੋਕ ਸਵਾਰ ਸਨ।

 

- Advertisement -

 

ਇਸ ਦੌਰਾਨ ਸਵੇਰੇ ਕਰੀਬ 11 ਵਜੇ ਡਰਾਈਵਰ ਸਟੇਅਰਿੰਗ ‘ਤੇ ਕਾਬੂ ਨਾ ਰੱਖ ਸਕਿਆ ਅਤੇ ਪੂਰੀ ਰਫ਼ਤਾਰ ਨਾਲ ਬੱਸ ਟੋਲ ਚੈੱਕ ਪੋਸਟ ਦੇ ਬਰੇਕਰ ਨੂੰ ਤੋੜਦੀ ਹੋਈ ਪਹਿਲਾਂ ਡਿਵਾਈਡਰ ਨਾਲ ਟਕਰਾਈ ਅਤੇ ਫਿਰ ਟੋਲ ਕੈਸ਼ੀਅਰ ਦੇ ਕੈਬਿਨ ‘ਚ ਜਾ ਵੱਜੀ। ਇਸ ਕਾਰਨ ਕੈਬਿਨ ਵਿੱਚ ਬੈਠੀ ਮਹਿਲਾ ਕੈਸ਼ੀਅਰ ਵੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਕੈਬਿਨ ਨੇੜੇ ਖੜ੍ਹੀ ਇਕ ਔਰਤ ਅਤੇ ਇਕ ਮਰਦ ਮੁਲਾਜ਼ਮ ਵੀ ਜ਼ਖਮੀ ਹੋ ਗਏ।

ਹਾਦਸੇ ਵਿੱਚ ਡਰਾਈਵਰ-ਕੰਡਕਟਰ ਅਤੇ ਦੋ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਚਾਰਾਂ ਨੂੰ ਤਾਪੀ ਜ਼ਿਲ੍ਹੇ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬੱਸ ਦੀ ਟੱਕਰ ਨਾਲ ਟੋਲ ਨਾਕੇ ਦਾ ਕੈਬਿਨ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਉਥੇ ਪਈਆਂ ਮਸ਼ੀਨਾਂ ਵੀ ਨੁਕਸਾਨੀਆਂ ਗਈਆਂ।

Share this Article
Leave a comment