ਕੋਰੋਨਾ ਵਾਇਰਸ : ਦੇਖੋ ਲੋਕ ਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੇ ਹਾਲ , ਰਾਹੁਲ ਗਾਂਧੀ ਨੇ ਸਾਂਝੀ ਕੀਤੀ ਵੀਡੀਓ

TeamGlobalPunjab
1 Min Read

ਨਵੀ ਦਿੱਲੀ : ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਲੋਕ ਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀਆਂ ਮੁਸ਼ਕਲਾਂ ਲਈ ਕੇਂਦਰ ਸਰਕਾਰ ‘ਤੇ ਲਗਾਤਾਰ ਬਿਆਨੀ ਹਮਲੇ ਕੀਤੇ ਜਾ ਰਹੇ ਹਨ। ਤਾਲਾਬੰਦੀ ਕਾਰਨ ਵੱਡੀ ਗਿਣਤੀ ਵਿੱਚ ਕਾਮੇ ਪੈਦਲ ਆਪਣੇ ਰਾਜਾਂ ਵਿੱਚ ਪਰਤਣ ਲਈ ਮਜਬੂਰ ਹੋਏ। 16 ਮਈ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੁਖਦੇਵ ਵਿਹਾਰ ਫਲਾਈਓਵਰ ਨੇੜੇ ਇਨ੍ਹਾਂ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਸੀ। ਰਾਹੁਲ ਗਾਂਧੀ ਨੇ ਅੱਜ ਸਵੇਰੇ ਆਪਣੇ ਯੂਟਿਉਬ ਚੈਨਲ ‘ਤੇ ਇਕ ਵੀਡੀਓ ਸਾਂਝਾ ਕੀਤਾ ਹੈ। 17 ਮਿੰਟ ਦੀ ਇਹ ਵੀਡੀਓ ਪ੍ਰਵਾਸੀ ਮਜ਼ਦੂਰਾਂ ਦੇ ਪਰਵਾਸ ਦੇ ਦਰਦ ਨੂੰ ਦਰਸਾਉਣ ਵਾਲੇ ਦ੍ਰਿਸ਼ਾਂ ਨਾਲ ਸ਼ੁਰੂ ਹੋਈ।

ਬਾਅਦ ਵਿੱਚ, ਲੋਕਾਂ ਵਲੋਂ ਇਸ ਵੀਡੀਓ ਵਿਚ ਆਪਣਾ ਦਰਦ ਦੱਸਿਆ ਗਿਆ ਹੈ. ਝਾਂਸੀ ਦੇ ਵਸਨੀਕ ਮਹੇਸ਼ ਕੁਮਾਰ ਨੇ ਵੀਡੀਓ ਵਿਚ ਦਸਿਆ ਕਿ ਉਹ 120 ਕਿਲੋਮੀਟਰ ਤੋਂ ਪੈਦਲ ਆ ਰਿਹਾ ਹੈ । ਇਕ ਹੋਰ ਔਰਤ ਕਹਿੰਦੀ ਹੈ, ਕਿ ਅਸੀਂ ਤਿੰਨ ਦਿਨਾਂ ਤੋਂ ਭੁੱਖੇ ਮਰ ਰਹੇ ਹਾਂ. ਬੱਚਾ ਵੀ ਸਾਡੇ ਨਾਲ ਹੈ, ਉਹ ਤਿੰਨ ਦਿਨਾਂ ਤੋਂ ਭੁੱਖਾ ਅਤੇ ਪਿਆਸਾ ਹੈ.

Share this Article
Leave a comment