ਨਵੀਂ ਦਿੱਲੀ: ਦੇਸ਼ ਵਿਚ ਵਧ ਰਹੇ ਕੋਰੋਨਾਵਾਇਰਸ ਦੇ ਮਾਮਲਿਆਂ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਖਤ ਪ੍ਰਤੀਕਿਰਿਆ ਦਿੱਤੀ ਹੈ । ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਤੀਕਿਰਿਆ ਦਿੰਦਿਆ ਕਿਹਾ ਕਿ , “ਮੇਰੇ ਸ਼ਬਦਾਂ ਨੂੰ ਅਲੋਚਨਾ ਨਾ ਸਮਝੋ, ਇਸ ਨੂੰ ਸੁਝਾਅ ਵਜੋਂ ਦੇਖਿਆ ਜਾਵੇ” ।
LIVE: Special Congress Party Briefing by Shri @RahulGandhi via video conferencing.#RahulSpeaksForIndia https://t.co/B7FzeIuiXK
— Congress (@INCIndia) April 16, 2020
ਉਨ੍ਹਾਂ ਕਿਹਾ ਕਿ, “ਮੈਂ ਕੁਝ ਉਸਾਰੂ ਸੁਝਾਅ ਦੇਣਾ ਚਾਹੁੰਦਾ ਹਾਂ. ਮੈਂ ਪਿਛਲੇ ਕੁਝ ਮਹੀਨਿਆਂ ਤੋਂ ਮਾਹਰਾਂ ਨਾਲ ਗੱਲਬਾਤ ਕਰ ਰਿਹਾ ਹਾਂ. ਉਸ ਅਧਾਰ ਤੇ ਮੈਂ ਕਹਿ ਰਿਹਾ ਹਾਂ ਕਿ ਲਾਕਡਾਉਨ ਲਾਲ ਬਟਨ ਹੈ ਅਤੇ ਇਹ ਕੋਰੋਨਾ ਦਾ ਪੂਰਾ ਇਲਾਜ਼ ਨਹੀਂ ਹੈ”। ਰਾਹੁਲ ਗਾਂਧੀ ਅਨੁਸਾਰ ਜਿਵੇਂ ਹੀ ਲਾਕਡਾਉਨ ਖ਼ਤਮ ਹੋਵੇਗਾ , ਵਾਇਰਸ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਲਈ ਵੱਡੇ ਪੈਮਾਨੇ ‘ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ”।
ਰਾਹੁਲ ਗਾਂਧੀ ਨੇ ਕਿਹਾ, “ਜਿਸ ਪੱਧਰ ‘ਤੇ ਜਾਂਚ ਹੋਣੀ ਚਾਹੀਦੀ ਹੈ ਉਹ ਨਹੀਂ ਹੋ ਰਹੀ ਹੈ”। ਉਨ੍ਹਾਂ ਕਿਹਾ ਕਿ , “ਕੋਰੋਨਾ ਨਾਲ ਲੜਨ ਲਈ ਮੈਡੀਕਲ ਅਤੇ ਆਰਥਿਕਤਾ ਦੋਵੇਂ ਪਹਿਲੂਆਂਂ ਨੂੰ ਇਕੱਠੇ ਵਿਚਾਰਨਾ ਪਵੇਗਾ। “