ਖੇਡਦੇ ਹੋਏ ਕਾਰ ‘ਚ ਲਾਕ ਹੋਏ 4 ਬੱਚੇ, ਸਾਹ ਘੁੱਟਣ ਨਾਲ 2 ਦੀ ਮੌਤ 2 ਬੇਹੋਸ਼

TeamGlobalPunjab
2 Min Read

ਮੇਰਠ : ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੁਰਾਦਾਬਾਦ ‘ਚ ਦਿਲ ਕੰਬਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮੁਰਾਦਾਬਾਦ ਦੇ ਮੁੰਡਾ ਪਾਂਡੇ ਇਲਾਕੇ ਦੇ ਵੀਰਪੁਰ ਪਿੰਡ ‘ਚ 4 ਤੋਂ 7 ਸਾਲ ਦੇ 4 ਬੱਚੇ ਧੂਪ ‘ਚ ਖੜ੍ਹੀ ਕਾਰ ‘ਚ ਖੇਡ ਰਹੇ ਸਨ। ਜਦੋਂ ਬੱਚਿਆਂ ਨੇ ਖੇਡ ਦੌਰਾਨ ਖੁਦ ਨੂੰ ਕਾਰ ‘ਚ ਬੰਦ ਕੀਤਾ ਤਾਂ ਕਾਰ ਦਾ ਸੈਂਟਰ ਲਾਕ ਬੰਦ ਹੋ ਗਿਆ। ਜਿਸ ਦੌਰਾਨ ਚਾਰੋ ਬੱਚੇ ਕਾਰ ‘ਚ ਆਕਸੀਜਨ ਨਾ ਮਿਲਣ ਕਾਰਨ ਬੇਹੋਸ਼ ਹੋ ਗਏ। ਜਿਸ ਤੋਂ ਬਾਅਦ ਬੱਚਿਆਂ ਨੂੰ ਬੇਹੋਸ਼ੀ ਦੀ ਹਾਲਤ ‘ਚ ਤੁਰੰਤ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ 2 ਬੱਚਿਆਂ ਦੀ ਮੌਤ ਹੋ ਗਈ ਬਾਕੀ ਦੋ ਬੱਚਿਆਂ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਵੀਰਪੁਰ ਪਿੰਡ ਦੇ ਨਾਸਿਰ ਹੁਸੈਨ ਜੋ ਪੇਸ਼ੇ ਤੋਂ ਕਾਰਪੇਟਰ ਹੈ ਨੇ ਹਾਲ ਹੀ ‘ਚ ਨਵੇਂ ਕਾਰ ਖਰੀਦੀ ਸੀ। ਨਾਸਿਰ ਨੇ ਦੱਸਿਆ ਕਿ ਉਹ ਐਤਵਾਰ ਦੀ ਰਾਤ ਕਾਰ ਦੀ ਖਿੜਕੀ ਦਾ ਲਾਕ ਲਗਾਉਣਾ ਭੁੱਲ ਗਏ। ਜਦੋਂ ਸੋਮਵਾਰ ਨੂੰ ਬੱਚੇ ਕਾਰ ‘ਚ ਬੈਠ ਕੇ ਖੇਡ ਰਹੇ ਸਨ ਤਾਂ ਕਾਰ ਦੀ ਖਿੜਕੀ ਦਾ ਸੈਂਟਰ ਲਾਕ ਬੰਦ ਹੋ ਗਿਆ। ਜਿਸ ਕਾਰਨ ਚਾਰੋ ਬੱਚੇ ਕਾਰ ‘ਚ ਹੀ ਬੇਹੋਸ਼ ਹੋ ਗਏ। ਇਸ ਹਾਦਸੇ ‘ਚ ਨਾਸਿਰ ਹੁਸੈਨ ਦਾ ਆਪਣਾ ਲੜਕਾ ਅਲਕਾਬ ਅਤੇ ਭਾਂਨਜੇ ਅਕਸ਼ਰਜਾ ਦੀ ਮੌਤ ਹੋ ਗਈ ਅਤੇ ਉਸ ਦੇ ਭਾਂਨਜਾ ਅਲਫੇਜ ਅਤੇ ਭਤੀਜਾ ਅਲਤਾਫ ਬੇਹੋਸ਼ ਹੋ ਗਏ ਸਨ।

ਐੱਸ.ਪੀ. ਸਿਟੀ ਅਮਿਤ ਕੁਮਾਰ ਆਨੰਦ ਦੇ ਅਨੁਸਾਰ ਸ਼ੁਰੂਆਤੀ ਜਾਂਚ ‘ਚ ਬੱਚਿਆਂ ਦੀ ਮੌਤ ਦਾ ਕਾਰਨ ਸਾਹ ਘੁੱਟਣਾ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੋਸਟਮਾਰਟਮ ਰਿਪੋਰਟ ‘ਚ ਮੌਤ ਦੀ ਅਸਲੀ ਕਾਰਨ ਦਾ ਪਤਾ ਚੱਲ ਸਕੇਗਾ।

Share this Article
Leave a comment