ਕੈਨੇਡਾ ‘ਚ ਪੰਜਾਬੀਆਂ ‘ਤੇ ਹੋ ਰਹੇ ਨਸਲੀ ਹਮਲੇ ਜਾਂ ਵਾਪਰ ਰਹੀਆਂ ਘਟਨਾਵਾਂ ?

Global Team
3 Min Read

ਟੋਰਾਂਟੋ: ਕੈਨੇਡੀਅਨ ਸਿੱਖਾਂ, ਖਾਸ ਕਰਕੇ ਦਸਤਾਰਾਂ ਸਜਾਉਣ ਅਤੇ ਦਾੜ੍ਹੀ ਰੱਖਣ ਵਾਲਿਆਂ ਖਿਲਾਫ ਨਸਲਵਾਦ ਅਤੇ ਨਫ਼ਰਤੀ ਅਪਰਾਧਾਂ ਦੀਆਂ ਵਧਦੀਆਂ ਘਟਨਾਵਾਂ ਨੇ ਭਾਰਤ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਹਨ। ਖਾਸ ਕਰਕੇ ਉਹਨਾਂ ਮਾਪਿਆਂ ਵਿੱਚ ਬਹੁਤ ਚਿੰਤਾ ਹੈ ਜਿਨ੍ਹਾਂ ਦੇ ਬੱਚੇ ਕੈਨੇਡਾ ਵਿੱਚ ਪੜ੍ਹ ਰਹੇ ਹਨ ਜਾਂ ਵਰਕ ਪਰਮਿਟ ‘ਤੇ ਹਨ। ਲਗਾਤਾਰ ਵਾਪਰ ਰਹੀਆਂ ਕੁੱਟਮਾਰ ਤੇ ਕਤਲ ਦੀਆਂ ਘਟਨਾਵਾਂ ਨੇ ਪੰਜਾਬੀ ਭਾਈਚਾਰੇ ਨੂੰ ਚਿੰਤਾ ‘ਚ ਪਾ ਦਿੱਤਾ ਹੈ।

ਕੈਨੇਡਾ ਦੀ ਧਰਤੀ ‘ਤੇ ਨਸਲੀ ਹਮਲੇ ਕੋਈ ਨਵਾਂ ਮਾਮਲਾ ਨਹੀਂ ਹੈ ਇਹ 1907 ਤੋਂ ਚੱਲਦਾ ਆ ਰਿਹਾ ਹੈ ਤੇ ਹੁਣ ਇਹਨਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਦਰਅਸਲ 1907 ਦੇ ਬੇਲਿੰਘਮ ਨਸਲੀ ਦੰਗੇ ਨੇ ਜ਼ਿਆਦਾਤਰ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਦਾ ਕੈਨੇਡਾ ਅਤੇ ਪੈਸੀਫਿਕ ਉੱਤਰ-ਪੱਛਮ ਵਿਚ ਪਰਵਾਸੀ ਵਿਰੋਧੀ ਭਾਵਨਾਵਾਂ ‘ਤੇ ਵੀ ਅਸਰ ਪਿਆ ਸੀ, ਇਸ ਭਾਵਨਾ ਨੂੰ 1914 ਦੀ ਕਾਮਾਗਾਟਾਮਾਰੂ ਘਟਨਾ ਦੁਆਰਾ ਹੋਰ ਉਜਾਗਰ ਕੀਤਾ ਗਿਆ ਸੀ ਜਦੋਂ 376 ਭਾਰਤੀ ਯਾਤਰੀਆਂ ਨੂੰ ਕੈਨੇਡਾ ਵਿਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਜਾਣ ਦਾ ਆਦੇਸ਼ ਦਿੱਤਾ ਗਿਆ ਸੀ, ਜਿਨ੍ਹਾਂ ਵਿਚ ਜ਼ਿਆਦਾਤਰ ਸਿੱਖ ਹੀ ਸਨ। ਜਿੱਥੇ ਕਈ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹਲਾਕਿ ਕੈਨੇਡਾ ਸਰਕਾਰ ਨੇ ਕਾਮਾਘਾਟਾ ਮਾਰੂ ਘਟਨਾ ਸਬੰਧੀ ਆਪਣੀ ਸੰਸਦ ‘ਚ ਮੁਆਫ਼ੀ ਵੀ ਮੰਗੀ ਸੀ।

1907 ਤੇ 1914 ਦੀਆਂ ਘਟਨਾਲਾ ਜਿਸ ਨੇ ਏਸ਼ਾਈਆ ਲੋਕਾਂ ਨੂੰ ਸਬਕ ਜ਼ਰੂਰ ਸਿਖਾਇਆ ਕਿ ਜੇਕਰ ਇੱਥੇ ਰਹਿਣਾ ਹੈ ਤਾਂ ਕੁਝ ਅਜਿਹਾ ਕਰਨਾ ਪੈਣਾ ਕਿ ਨਸਲੀ ਭੇਦ ਭਾਵ ਕਰਨ ਵਾਲੇ ਲੋਕ ਤੁਹਾਡੇ ਕਦਮਾਂ ‘ਚ ਆ ਕੇ ਡਿੱਗਣ ਤੇ ਹੋਇਆ ਵੀ ਕੁਝ ਅਜਿਹਾ ਅੱਜ ਪੰਜਾਬੀ ਭਾਈਚਾਰਾ ਪੂਰੀ ਦੁਨੀਆ ‘ਤੇ ਰਾਜ ਕਰ ਰਿਹਾ ਹੈ। ਕੈਨੇਡਾ, ਯੂਕੇ ਸਣੇ ਹੋਰ ਵੀ ਸਰਕਾਰਾਂ ਵਿੱਚ ਅੱਜ ਦਸਤਾਰ ਧਾਰੀ ਸਾਂਸਦ, ਐਮਐਲਏ ਜਾਂ ਮੇਅਰ ਬਣ ਗਏ ਨੇ।
ਇੱਕ ਪਾਸੇ ਕੁਝ ਤਬਦੀਲੀਆਂ ਵੀ ਆਉਂਦੀਆਂ ਰਹੀਆਂ ਤੇ ਨਸਲੀ ਹਿੰਸਾ ਵੀ ਲਗਾਤਾਰ ਨਾਲ ਨਾਲ ਵੱਧਦੀ ਗਈ।  ਅਜਿਹੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਪੰਜਾਬੀ ਭਾਈਚਾਰਾ ਚਿੰਤਤ ਹੈ। ਅਜਿਹੀਆਂ ਘਟਨਾਵਾਂ ਦਿਲ ਦਹਿਲਾ ਦੇਣ ਵਾਲੀਆਂ ਹਨ। ਇਸ ਬਾਰੇ ਸਿੱਖ ਕੌਮ ਦਾ ਚਿੰਤਤ ਹੋਣਾ ਸੁਭਾਵਿਕ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment