ਪੰਜਾਬੀ ਗਾਇਕ ਆਰ ਨੇਤ ਦਾ ਨਵਾਂ ਗੀਤ ‘ਛੱਲਾ’ ਦਾ ਟੀਜ਼ਰ ਹੋਇਆ ਰਿਲੀਜ਼, ਦੱਸਿਆ ਕਿ ਆਪਣੇ ਸੁਫ਼ਨੇ ਪੂਰੇ ਕਰਨ ਲਈ ਕਿੰਨਾ ਕਰਨਾ ਪਿਆ ਸੀ ਸੰਘਰਸ਼

TeamGlobalPunjab
1 Min Read

ਨਿਊਜ਼ ਡੈਸਕ : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਆਰ ਨੇਤ ਜਿੰਨ੍ਹਾਂ  ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਹਿੱਟ ਗੀਤ ਦਿੱਤੇ ਹਨ। ਜਿਵੇ ਕੇ ਬਾਪੂ, ਬੰਬ ਬੰਦਾ, ਟ੍ਰਾਇ ਕਰਕੇ, ਮਿੱਠਾ ਮਿੱਠਾ  ਤੇ ਹੁਣ ਉਨ੍ਹਾਂ ਦਾ ਨਵਾਂ ਗੀਤ ਆਉਣ ਵਾਲਾ ਹੈ ਜਿਸਦਾ ਟਾਈਟਲ  ਹੈ  ‘ਛੱਲਾ’। ਉਹਨਾਂ ਦੇ ਨਵੇਂ ਗੀਤ ਛੱਲਾ ਦਾ ਟੀਜ਼ਰ ਰਿਲੀਜ਼ ਹੋ ਚੁਕਿਆ ਹੈ। ਜਿਸਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੇ ਬੋਲ ਖ਼ੁਦ ਆਰ ਨੇਤ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦਾ ਮਿਊਜ਼ਿਕ ਲਾਡੀ ਗਿੱਲ ਵਲੋਂ ਤਿਆਰ ਕੀਤਾ ਗਿਆ ਹੈ।

ਦੱਸ ਦਈਏ ਗੀਤ ‘ਛੱਲਾ’ ‘ਚ ਆਰ ਨੇਤ ਨੇ ਆਪਣੇ ਆਪਣੇ ਸੁਫ਼ਨੇ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦੌਰਾਨ ਪੈਦਾ ਹੋਈਆਂ ਔਕੜਾਂ ਦਾ ਜ਼ਿਕਰ ਕੀਤਾ ਹੈ। ਅਕਸਰ  ਜ਼ਿੰਦਗੀ ਦਾ ਇਕ ਪੜਾਅ ਆਉਂਦਾ ਹੈ ਜਦੋਂ ਇਨਸਾਨ  ਮੁਕਾਮ ਹਾਸਿਲ ਕਰਨ ਤੋਂ ਬਾਅਦ ਆਪਣੇ ਕੀਤੇ ਗਏ ਸਫ਼ਰ ਤੇ ਮੁਸ਼ਕਿਲਾਂ  ਨੂੰ ਵੇਖਦਾ ਹੈ ।

ਆਰ ਨੇਤ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਪਿਛਲੇ ਕਈ ਸਾਲ ਤੋਂ ਪੰਜਾਬੀ ਇੰਡਸਟਰੀ ਨੂੰ ਹਿੱਟ ਗੀਤ ਦੇ ਰਹੇ ਹਨ ਫੈਨਜ਼ ਦੇ ਦਿਲਾਂ ਦੇ ਵਿੱਚ ਖਾਸ ਜਗ੍ਹਾ ਬਣਾ ਰਹੇ ਹਨ।

 

- Advertisement -

Share this Article
Leave a comment