ਕਿਊਬੈਕ ਸਿਟੀ : ਵਧਦੇ ਕੋਰੋਨਾ ਦੇ ਮਾਮਲਿਆਂ ਕਾਰਨ ਕਿਊਬੈਕ ਸੂਬਾ ਅਹਿਮ ਉਪਰਾਲਾ ਕਰਨ ਜਾ ਰਿਹਾ ਹੈ। ਪ੍ਰੀਮੀਅਰ ਫ੍ਰੈਂਕੋਇਸ ਲੇਗੌਲਟ ਨੇ ਅੱਜ ਐਲਾਨ ਕੀਤਾ ਕਿ ਸੂਬਾ ਆਉਣ ਵਾਲੇ ਹਫਤਿਆਂ ਵਿੱਚ ਇੱਕ ਵੈਕਸੀਨ ਪਾਸਪੋਰਟ ਪ੍ਰਣਾਲੀ ਲਾਗੂ ਕਰੇਗਾ । ਲੇਗੌਲਟ ਦਾ ਕਹਿਣਾ ਹੈ ਕਿ ਕਿਊਬੈਕ ਵਿੱਚ ਕੋਵਿਡ ਦੀ ਚੌਥੀ ਲਹਿਰ ਸ਼ੁਰੂ ਹੋ ਗਈ ਹੈ, ਜਿਸ ਕਾਰਨ ਇਹ ਕਦਮ ਚੁੱਕਣਾ ਪੈ ਰਿਹਾ ਹੈ।
ਲੇਗੌਲਟ ਨੇ ਕਿਹਾ ਕਿ ਇਸ ਲਈ ਵੇਰਵੇ ਜਲਦੀ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿਊਬੈਕ ਵਿੱਚ ਵੱਧ ਰਹੇ ਕੋਰੋਨਾ ਕੇਸਾਂ ਦੀ ਗਿਣਤੀ, ਆਉਣ ਵਾਲੇ ਹਫਤਿਆਂ ਵਿੱਚ ਹੋਰ ਸੰਕ੍ਰਮਿਤ ਲੋਕਾਂ ਦੇ ਹਸਪਤਾਲਾਂ ਵਿੱਚ ਦਾਖਲ ਹੋਣ ਅਤੇ ਮੌਤਾਂ ਦੀ ਸੰਭਾਵਨਾ ਨੇ ਵੈਕਸੀਨ ਪਾਸਪੋਰਟ ਪ੍ਰਣਾਲੀ ਨੂੰ ਜ਼ਰੂਰੀ ਬਣਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀ ਪ੍ਰਾਂਤ ਨੂੰ ਵਿਆਪਕ ਤੌਰ ਤੇ ਬੰਦ ਹੋਣ ਤੋਂ ਬਚਾਏਗੀ, ਜਿਹੜਾ ਅੱਜ ਤੱਕ ਮਹਾਂਮਾਰੀ ਕਾਰਨ ਹੁੰਦਾ ਆ ਰਿਹਾ ਹੈ।
ਲੇਗੌਲਟ ਨੇ ਕਿਹਾ, “ਜਿਨ੍ਹਾਂ ਲੋਕਾਂ ਨੇ ਆਪਣੀਆਂ ਦੋ ਖੁਰਾਕਾਂ ਲੈਣ ਦੀ ਕੋਸ਼ਿਸ਼ ਕੀਤੀ ਹੈ, ਉਹ ਕੁਝ ਹੱਦ ਤੱਕ ਆਮ ਜ਼ਿੰਦਗੀ ਜੀਉਣ ਦੇ ਯੋਗ ਹੋਣੇ ਚਾਹੀਦੇ ਹਨ।”
J’ai annoncé ajd que le Qc mettra en place un passeport vaccinal.
Les Québécois qui ont fait l’effort de se faire vacciner ne doivent pas être privés de certaines activités et doivent pouvoir revenir à une vie plus normale.
Les détails seront annoncés dans les prochains jours. pic.twitter.com/1aBnS14P54
— François Legault (@francoislegault) August 5, 2021
ਫਰਾਂਸ, ਇਟਲੀ ਅਤੇ ਨਿਊਯਾਰਕ ਸਿਟੀ ਵਿੱਚ ਪਹਿਲਾਂ ਹੀ ਵੈਕਸੀਨ ਪਾਸਪੋਰਟ ਪ੍ਰਣਾਲੀਆਂ ਲਾਗੂ ਹਨ ।
ਇਸ ਹਫਤੇ ਦੇ ਸ਼ੁਰੂ ਵਿੱਚ, ਕਿਊਬਿਕ ਦੇ ਸਿਹਤ ਮੰਤਰੀ ਕ੍ਰਿਸ਼ਚੀਅਨ ਡੁਬੇ ਨੇ ਕਿਹਾ ਕਿ ਕਿਊਬੈਕ ਦੇ ਉਹ ਲੋਕ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਟੀਕਾ ਨਹੀਂ ਲਗਾਇਆ ਗਿਆ ਹੈ ਉਹ ਆਪਣੇ ਆਪ ਨੂੰ “ਉੱਚ” ਜਾਂ “ਦਰਮਿਆਨੇ” ਜੋਖਮ ਵਾਲੀਆਂ ਥਾਵਾਂ ਅਤੇ ਗਤੀਵਿਧੀਆਂ ਤੋਂ ਦੂਰ ਰੱਖਣ, ਜਿਵੇਂ ਕਿ ਜਿਮ, ਟੀਮ ਖੇਡਾਂ ਅਤੇ ਥੀਏਟਰ ਆਦਿ।