ਕਿਊਬੈਕ ‘ਚ ਦੂਜੀ ਵਾਰ ਬਣੀ ਫਰਾਂਸਵਾ ਲੈਗੋ ਦੀ ਸਰਕਾਰ

Prabhjot Kaur
2 Min Read

ਕਿਊਬੈਕ: ਵਿਧਾਨ ਸਭਾ ਚੋਣਾਂ ‘ਚ ਫਰਾਂਸਵਾ ਲੈਗੋ ਨੇ ਲਗਾਤਾਰ ਦੂਜੀ ਵਾਰ ਜਿੱਤ ਹਾਸਲ ਕੀਤੀ ਹੈ। ਕੈਨੇਡਾ ਦੇ ਕਿਊਬੈਕ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿਚ ਕੋਲੀਸ਼ਨ ਐਵੇਨੀਅਰ ਕਿਊਬੈਕ ਪਿਛਲੀ ਵਾਰ ਤੋਂ ਵੀ ਵੱਧ ਸੀਟਾਂ ਜਿੱਤਣ ਵਿਚ ਸਫ਼ਲ ਰਹੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਰਾਂਸਵਾ ਲੈਗੋ ਨੂੰ ਦੂਜੀ ਵਾਰ ਪ੍ਰੀਮੀਅਰ ਚੁਣੇ ਜਾਣ ‘ਤੇ ਵਧਾਈ ਦਿੱਤੀ ਹੈ। ਕਿਊਬੈਕ ਦੇ ਚੋਣ ਨਤੀਜੇ ਹੂ-ਬ-ਹੂ ਚੋਣ ਸਰਵੇਖਣਾਂ ਵਰਗੇ ਰਹੇ ਜਿਨ੍ਹਾਂ ਵਿਚ ਸੱਤਾਧਾਰੀ ਧਿਰ ਨੂੰ 80 ਤੋਂ ਵੱਧ ਸੀਟਾਂ ਮਿਲਣ ਦੇ ਆਸਾਰ ਦੱਸੇ ਜਾ ਰਹੇ ਸਨ। 125 ਮੈਂਬਰਾਂ ਵਾਲੀ ਕਲੀਸ਼ਨ ਐਵਨੀਅਰ ਕਿਊਬੈਕ ਨੂੰ 90 ਸੀਟਾਂ ਮਿਲੀਆਂ ਜਦਕਿ ਵਿਰੋਧੀ ਧਿਰ ਲਿਬਰਲ ਪਾਰਟੀ 21 ਸੀਟਾਂ ਹੀ ਜਿੱਤ ਸਕੀ।

ਚੋਣਾਂ ਜਿੱਤਣ ਤੋਂ ਬਾਅਦ ਫਰਾਂਸਵਾ ਲੈਗੋ ਨੇ ਕਿਹਾ ਕਿ ਉਹ ਸੂਬੇ ਦੇ ਹਰ ਵਸਨੀਕ ਦਾ ਪ੍ਰੀਮੀਅਰ ਬਣ ਕੇ ਦਿਖਾਉਣਗੇ। ਉਨ੍ਹਾਂ ਕਿਹਾ ਕਿ ਮੁੜ ਚੁਣੀ ਗਈ CAQ ਦੀ ਸਰਕਾਰ ਆਰਥਿਕ ਮੋਰਚੇ ਸਣੇ ਵਾਤਾਵਰਣ ਤਬਦੀਲੀਆਂ ਨਾਲ ਸਬੰਧਤ ਮੋਰਚਾ ਵੀ ਮਜ਼ਬੂਤੀ ਨਾਲ ਸੰਭਾਲੇਗੀ।

ਫਰਾਂਸਵਾ ਨੇ ਹੈਲਥ ਕੇਅਰ ਸਿਸਟਮ ਨੂੰ ਵਧੇਰੇ ਕਾਰਗਰ ਬਣਾਉਣ ਦਾ ਦਾਅਵਾ ਵੀ ਕੀਤਾ। ਉਨ੍ਹਾਂ ਕਿਹਾ CAQ ਨੇ ਪਹਿਲੀ ਵਾਰ 2018 ‘ਚ ਇਤਿਹਾਸ ਸਿਰਜਿਆ ਜਦੋਂ ਪਿਛਲੇ 45 ਸਾਲ ‘ਚ ਪਹਿਲੀ ਵਾਰ ਚੋਣਾਂ ਲੜਦਿਆਂ ਸਰਕਾਰ ਬਣਾਉਣ ਦਾ ਮਾਣ ਹਾਸਲ ਕੀਤਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment