ਕਿਊਬੈਕ ਸਰਕਾਰ ਦਾ ਐਲਾਨ , ਜੰਗਲੀ ਅੱਗ ਕਾਰਨ ਬੇਘਰ ਹੋਏ ਹਜ਼ਾਰਾਂ  ਲੋਕਾਂ ਨੂੰ ਮਿਲੇਗਾ ਵਿੱਤੀ ਮੁਆਵਜ਼ਾ

Rajneet Kaur
2 Min Read

ਨਿਊਜ਼ ਡੈਸਕ: ਕੈਨੇਡਾ ‘ਚ  ਜੰਗਲੀ ਅੱਗ ਕਾਰਨ ਬੇਘਰ ਹੋਏ ਹਜ਼ਾਰਾਂ  ਲੋਕਾਂ ਨੂੰ ਵਿੱਤੀ ਮੁਆਵਜ਼ਾ ਮਿਲੇਗਾ। ਕਿਊਬੈਕ ਸਰਕਾਰ ਨੇ ਸ਼ੁੱਕਰਵਾਰ ਨੂੰ ਇਸਦਾ ਐਲਾਨ ਕੀਤਾ ਹੈ।

ਸੂਬਾਈ ਵਿੱਤੀ ਸਹਾਇਤਾ ਪ੍ਰੋਗਰਾਮ ਰਾਹੀਂ ਪ੍ਰਭਾਵਿਤ ਪਰਿਵਾਰਾਂ ਨੂੰ  1,500 ਡਾਲਰ ਦਿਤੇ ਜਾਣਗੇ। ਸੂਬਾ ਸਰਕਾਰ ਲੋਕਾਂ ਨੂੰ ਘਰੋਂ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਉਣ ਦੇ ਯਤਨਾਂ ‘ਚ ਮਿਉਂਨਿਸਪੈਲਿਟੀਜ਼ ਅਤੇ ਸਹਾਇਕ ਸੰਸਥਾਵਾਂ ਦੁਆਰਾ ਕੀਤੇ ਗਏ ਸਾਰੇ ਖ਼ਰਚਿਆਂ ਦੀ ਵੀ ਅਦਾਇਗੀ ਕਰੇਗੀ। ਦਸ ਦਈਏ ਕਿ  29 ਮਈ ਤੋਂ ਸੂਬੇ ਵਿੱਚ ਫੈਲੀ ਜੰਗਲ ਦੀ ਅੱਗ ਕਾਰਨ ਲਗਭਗ  13,000 ਤੋਂ ਵੱਧ ਲੋਕ ਆਪਣੇ ਘਰਾਂ ਤੋਂ ਬਾਹਰ ਹਨ। ਕਿਊਬੈਕ ਦੇ ਪਬਲਿਕ ਸੇਫ਼ਟੀ ਮਿਨਿਸਟਰ, ਫ਼੍ਰੈਂਸੁਆ ਬੋਨਾਰਡਲ ਨੇ ਕਿਹਾ ਕਿ ਇਸ ਗੱਲ ਦੀ ਪਰਵਾਹ ਕੀਤੇ ਬਿਨ੍ਹਾਂ ਕਿ ਲੋਕ ਕਿੰਨੇ ਦਿਨ ਆਪਣੇ ਘਰੋਂ ਬਾਹਰ ਰਹੇ ਹਨ, ਉਨ੍ਹਾਂ ਨੂੰ 1,500 ਡਾਲਰ ਦਿੱਤੇ ਜਾਣਗੇ। ਨਾਲ ਹੀ ਉਨ੍ਹਾਂ ਦਸਿਆ ਕਿ ਅੱਗ ਨਾਲ ਬੇਘਰ ਹੋਏ ਲੋਕ ਖ਼ਰਚਿਆਂ ਨੂੰ ਪੂਰਾ ਕਰਨ ਲਈ ਆਪਣੀਆਂ ਨਿੱਜੀ ਬੀਮਾ ਪਾਲਿਸੀਆਂ ਦਾ ਵੀ ਸਹਾਰਾ ਲੈ ਸਕਦੇ ਹਨ।ਜਿਹੜੇ ਲੋਕਾਂ ਨੂੰ ਕਿਸੇ ਲਾਜ਼ਮੀ ਨਿਕਾਸੀ ਨਿਰਦੇਸ਼ ਜਾਂ ਮਿਉਂਨਿਸਪੈਲਿਟੀ ਦੁਆਰਾ ਅਧਿਕਾਰਤ ਨਿਰਦੇਸ਼ ਦੁਆਰਾ ਆਪਣੇ ਮੁੱਖ ਨਿਵਾਸ ਸਥਾਨ ਨੂੰ ਮਜਬੂਰਨ ਖ਼ਾਲੀ ਕਰਨਾ ਪਿਆ ਹੋਵੇ, ਉਹ ਲੋਕ ਵਿੱਤੀ ਸਹਾਇਤਾ ਲਈ ਯੋਗ ਹੋ ਸਕਦੇ ਹਨ।

ਦਸਣਯੋਗ ਹੈ ਕਿ  ਕੈਨੇਡੀਅਨ ਰੈੱਡ ਕਰਾਸ ਅਤੇ ਕਿਊਬੈਕ ਵਿੱਚ ਫਾਇਰ ਚੀਫ਼ਜ਼ ਦੀ ਨੁਮਾਇੰਦਗੀ ਕਰਨ ਵਾਲੀ ਅਸੋਸੀਏਸ਼ਨ ਵਰਗੀਆਂ ਸੰਸਥਾਵਾਂ ਦੁਆਰਾ ਕੀਤੇ ਗਏ ਖ਼ਰਚਿਆਂ ਨੂੰ ਵੀ ਸਰਕਾਰ ਪੂਰਾ ਕਰੇਗੀ। ਬੋਨਾਰਡਲ ਨੇ ਕਿਹਾ ਕਿ ਲੋਕ 14 ਜੂਨ ਦੇ ਨੇੜੇ ਵਿੱਤੀ ਮੁਆਵਜ਼ੇ ਲਈ ਆਨਲਾਈਨ ਅਰਜ਼ੀ ਦੇ ਸਕਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment