ਕੈਨੇਡਾ ‘ਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ, ਲੱਖਾਂ ਲੋਕ ਹੋਏ ਬੇਘਰ, 2 ਮੌਤਾਂ

TeamGlobalPunjab
1 Min Read

ਓਟਾਵਾ: ਕੈਨੇਡਾ ਦੇ ਸੂਬੇ ਕਿਊਬੇਕ ‘ਚ ਭਿਆਨਕ ਤੂਫਾਨ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਲਗਭਗ 4 ਲੱਖ ਲੋਕਾਂ ਨੂੰ ਘਰ ਛੱਡਣਾ ਪਿਆ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਤੂਫਾਨ ਦੀ ਰਫਤਾਰ 100 ਕਿਲੋਮੀਟਰ ਦੀ ਦੱਸੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ 50-70 ਸੈ.ਮੀ ਤੱਕ ਮੀਂਹ ਵੀ ਪਿਆ।
ਤੇਜ ਰਫਤਾਰ ਨਾਲ ਚੱਲੀਆਂ ਇਨ੍ਹਾਂ ਹਵਾਵਾਂ ਕਾਰਨ 500 ਤੋਂ ਜ਼ਿਆਦਾ ਬਿਜਲੀ ਦੇ ਖੰਭੇ ਤੇ 4000 ਰੁੱਖ ਡਿੱਗ ਗਏ। ਹਜ਼ਾਰਾਂ ਘਰਾਂ ਵਿੱਚ ਬਿਜਲੀ ਗੁੱਲ ਹੋ ਗਈ ਹੈ ਬਚਾਅ ਕਾਰਜ ਲਈ ਇੱਕ ਹਜ਼ਾਰ ਲੋਕ ਲਗਾਏ ਗਏ ਹਨ।

ਅਧੀਕਾਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਜ਼ਾਰਾਂ ਕਰਮਚਾਰੀ ਬਿਜਲੀ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਮਰੀਕਾ ਦੇ ਡੇਟਰਾਇਟ ਸ਼ਹਿਰ ਦੇ 40 ਕਰਮਚਾਰੀਆਂ ਨੇ ਮਦਦ ਦੀ ਪੇਸ਼ਕਸ਼ ਕੀਤੀ ਹੈ।

ਕਿਊਬੇਕ ਸੂਬੇ ਦੇ ਮੁੱਖ ਫ੍ਰੇਂਕੋਇਸ ਲੇਗੌਲਟ ਨੇ ਕਿਹਾ ਕਿ ਜ਼ਿਆਦਾਤਰ ਲੋਕਾਂ ਨੂੰ ਬਿਜਲੀ ਬਹਾਲੀ ਦੇ ਇਕ ਹਫਤੇ ਦਾ ਸਮਾਂ ਲੱਗੇਗਾ। ਪਰ ਸ਼ੁਕਰਵਾਰ ਦੁਪਹਿਰ ਨੂੰ ਬਿਜਲੀ ਤੋਂ ਬਿਨ੍ਹਾਂ ਗਾਹਕਾਂ ਦੀ ਗਿਣਤੀ 990,000 ਤੋਂ ਉੱਪਰ ਸੀ ਪਰ ਹੁਣ ਲਗਭਗ 48 ਘੰਟਿਆਂ ਬਾਅਦ ਇਹ ਗਿਣਤੀ 119,000 ਰਹਿ ਗਈ ਹੈ।

Share this Article
Leave a comment