ਪੁਤਿਨ ਨੇ ਅਮਰੀਕੀ ਨਾਗਰਿਕ ਐਡਵਰਡ ਸਨੋਡੇਨ ਨੂੰ ਦਿੱਤੀ ਰੂਸੀ ਨਾਗਰਿਕਤਾ

Rajneet Kaur
2 Min Read

ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕਾ ਦੇ ਭਗੌੜੇ ਖੁਫੀਆ ਠੇਕੇਦਾਰ ਐਡਵਰਡ ਸਨੋਡੇਨ ਨੂੰ ਰੂਸੀ ਨਾਗਰਿਕਤਾ ਦੇ ਦਿੱਤੀ ਹੈ। ਕਈ ਸਾਲਾਂ ਤੋਂ, ਅਮਰੀਕੀ ਅਧਿਕਾਰੀ ਚਾਹੁੰਦੇ ਸਨ ਕਿ ਸਨੋਡੇਨ ਅਮਰੀਕਾ ਵਾਪਸ ਆਵੇ ਅਤੇ ਜਾਸੂਸੀ ਦੇ ਦੋਸ਼ਾਂ ‘ਤੇ ਅਪਰਾਧਿਕ ਮੁਕੱਦਮੇ ਦਾ ਸਾਹਮਣਾ ਕਰੇ। ਰੂਸੀ ਰਾਸ਼ਟਰਪਤੀ ਦੁਆਰਾ ਹਸਤਾਖਰ ਕੀਤੇ ਇੱਕ ਆਦੇਸ਼ ਦੇ ਅਨੁਸਾਰ, ਸਨੋਡੇਨ ਉਨ੍ਹਾਂ 75 ਵਿਦੇਸ਼ੀ ਨਾਗਰਿਕਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਰੂਸੀ ਨਾਗਰਿਕਤਾ ਦਿੱਤੀ ਗਈ ਹੈ।

ਸੂਤਰਾਂ ਮੁਤਾਬਕ ਅਮਰੀਕੀ ਨਾਗਰਿਕ ਐਡਵਰਡ ਸਨੋਡੇਨ ਪਹਿਲਾਂ ਅਮਰੀਕੀ ਰਾਸ਼ਟਰੀ ਸੁਰੱਖਿਆ ਏਜੰਸੀ ਲਈ ਕੰਮ ਕਰਦਾ ਸੀ। ਉਸ ਨੇ ਅਮਰੀਕਾ ਦੀ ਪੂਰੀ ਦੁਨੀਆ ਸਾਹਮਣੇ ਪੋਲ ਖੋਲ੍ਹ ਦਿੱਤੀ ਸੀ , ਜਦੋਂ ਉਸ ਨੇ ਰਾਸ਼ਟਰੀ ਸੁਰੱਖਿਆ ਏਜੰਸੀ (ਐੱਨ.ਐੱਸ.ਏ.) ਦੇ ਕਾਲੇ ਕਾਰਨਾਮਿਆਂ ਨੂੰ ਦੁਨੀਆ ਸਾਹਮਣੇ ਲੀਕ ਕਰ ਦਿੱਤਾ ਸੀ।ਇਨ੍ਹਾਂ ਖੁਫੀਆ ਡਾਟਾ ਦੇ ਜ਼ਰੀਏ ਸਨੋਡੇਨ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਅਮਰੀਕੀ ਏਜੰਸੀ ਗੁਪਤ ਰੂਪ ਨਾਲ ਦੇਸ਼ ਅਤੇ ਦੁਨੀਆ ਦੇ ਲੋਕਾਂ ‘ਤੇ ਨਜ਼ਰ ਰੱਖਦੀ ਹੈ ਅਤੇ ਉਨ੍ਹਾਂ ਦੀ ਹਰ ਹਰਕਤ ‘ਤੇ ਨਜ਼ਰ ਰੱਖਦੀ ਹੈ।

ਪੋਲ ਦੇ ਸਾਹਮਣੇ ਆਉਣ ਤੋਂ ਬਾਅਦ ਅਮਰੀਕੀ ਏਜੰਸੀ ਨੇ ਸਨੋਡੇਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਰੂਸ ਭੱਜ ਗਿਆ ਅਤੇ 2013 ਤੋਂ ਉੱਥੇ ਰਹਿ ਰਿਹਾ ਸੀ। ਰੂਸ ਨੇ ਉਸਨੂੰ ਸਾਲ 2020 ਵਿੱਚ ਸਥਾਈ ਨਿਵਾਸ ਪ੍ਰਮਾਣ ਪੱਤਰ ਜਾਰੀ ਕੀਤਾ ਸੀ। ਉਸ ਸਮੇਂ ਸਨੋਡੇਨ ਨੇ ਕਿਹਾ ਸੀ ਕਿ ਉਹ ਆਪਣੀ ਅਮਰੀਕੀ ਨਾਗਰਿਕਤਾ ਛੱਡੇ ਬਿਨਾਂ ਰੂਸੀ ਨਾਗਰਿਕਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਇਸ ਸਬੰਧੀ ਅਰਜ਼ੀ ਫਾਰਮ ਜਲਦੀ ਜਮ੍ਹਾਂ ਕਰਵਾਉਣ ਦੀ ਗੱਲ ਵੀ ਕਹੀ।

ਹੁਣ ਉਸ ਦੀ ਅਰਜ਼ੀ ‘ਤੇ ਵਿਚਾਰ ਕਰਦਿਆਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਐਡਵਰਡ ਸਨੋਡੇਨ ਸਮੇਤ 75 ਵਿਦੇਸ਼ੀਆਂ ਨੂੰ ਰੂਸੀ ਨਾਗਰਿਕਤਾ ਦਿੱਤੀ ਹੈ। ਇਹ ਹੁਕਮ ਰੂਸ ਦੀ ਇਕ ਸਰਕਾਰੀ ਵੈੱਬਸਾਈਟ ‘ਤੇ ਜਾਰੀ ਕੀਤਾ ਗਿਆ ਹੈ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment