ਈਰਾਨ ਦੇ ਬੁਸ਼ਹਿਰ ਪ੍ਰਮਾਣੂ ਪਲਾਂਟ ਨੇੜੇ ਵੱਡਾ ਹਮਲਾ! ਇੱਕ ਦੀ ਮੌਤ

Global Team
2 Min Read

ਤੇਹਰਾਨ : ਅਮਰੀਕਾ ਅਤੇ ਇਜ਼ਰਾਈਲ ਨੇ ਮਿਲ ਕੇ ਈਰਾਨ ਦੇ ਬਿਜਲੀ ਪਲਾਂਟ ਅਤੇ ਬੁਸ਼ਹਿਰ ਪ੍ਰਮਾਣੂ ਕੇਂਦਰ ਨੇੜੇ ਬਹੁਤ ਘਾਤਕ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਇੱਕ ਸੁਰੱਖਿਆ ਕਰਮਚਾਰੀ ਦੀ ਮੌਤ ਹੋ ਗਈ। ਰਿਪੋਰਟਾਂ ਅਨੁਸਾਰ, ਇੱਕ ਪ੍ਰੋਜੈਕਟਾਈਲ ਪਲਾਂਟ ਦੇ ਨੇੜੇ ਡਿੱਗਿਆ, ਜਿਸ ਕਾਰਨ ਇੱਕ ਸੁਰੱਖਿਆ ਗਾਰਡ ਦੀ ਮੌਤ ਹੋ ਗਈ।

ਈਰਾਨ ਦੇ ਬੁਸ਼ਹਿਰ ਪਲਾਂਟ ‘ਤੇ ਇਜ਼ਰਾਈਲ ਅਤੇ ਅਮਰੀਕਾ ਦਾ ਇਹ ਚੌਥਾ ਵੱਡਾ ਹਮਲਾ ਸੀ, ਜੋ ਨਿਊਕਲੀਅਰ ਪਲਾਂਟ ਦੀ ‘ਪੈਰੀਮੀਟਰ ਫੈਂਸਿੰਗ’ (ਸੁਰੱਖਿਆ ਵਾੜ) ਦੇ ਕੋਲ ਕੀਤਾ ਗਿਆ। ਹਾਲਾਂਕਿ, ਈਰਾਨ ਦੀ IRNA ਨਿਊਜ਼ ਏਜੰਸੀ ਦੇ ਅਨੁਸਾਰ, ਹਮਲੇ ਦੇ ਬਾਵਜੂਦ ‘ਪਲਾਂਟ ਦਾ ਸੰਚਾਲਨ ਨਿਰਵਿਘਨ ਜਾਰੀ ਹੈ।’

ਮੰਨਿਆ ਜਾ ਰਿਹਾ ਹੈ ਕਿ ਈਰਾਨ ਦੇ ਉਸ ਘਾਤਕ ਹਮਲੇ ਦੇ ਜਵਾਬ ਵਿੱਚ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ, ਜਿਸ ਵਿੱਚ ਈਰਾਨ ਨੇ ਅਮਰੀਕਾ ਦੇ ਕਈ ਫਾਈਟਰ ਜੈੱਟ, ਏਅਰਕ੍ਰਾਫਟ ਕੈਰੀਅਰ ਅਤੇ ਅਟੈਕ ਹੈਲੀਕਾਪਟਰਾਂ ਸਮੇਤ, MQ-9 ਡਰੋਨ ਅਤੇ ਕਰੂਜ਼ ਮਿਜ਼ਾਈਲਾਂ ਨੂੰ ਡੇਗਣ ਦਾ ਦਾਅਵਾ ਕੀਤਾ ਸੀ। ਈਰਾਨ ਦੇ ਦਾਅਵੇ ਅਨੁਸਾਰ, ਉਸ ਦੇ ਹਮਲੇ ਕਾਰਨ ਪਿਛਲੇ 24 ਘੰਟਿਆਂ ਵਿੱਚ ਅਮਰੀਕਾ ਨੂੰ ਹੁਣ ਤੱਕ ਦੀ ਜੰਗ ਵਿੱਚ ਸਭ ਤੋਂ ਵੱਡਾ ਨੁਕਸਾਨ ਝੱਲਣਾ ਪਿਆ ਹੈ। ਦੱਸ ਦਈਏ ਕਿ ਈਰਾਨ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਦੋ ਲੜਾਕੂ ਜਹਾਜ਼ ਡੇਗਣ ਦਾ ਦਾਅਵਾ ਕੀਤਾ। ਇਨ੍ਹਾਂ ਵਿੱਚੋਂ ਇੱਕ F-35 ਫਾਈਟਰ ਜੈੱਟ ਅਤੇ ਦੂਜਾ A-10 ਅਟੈਕ ਏਅਰਕ੍ਰਾਫਟ ਹੈ।

ਈਰਾਨ ਦੇ ਬੁਸ਼ਹਿਰ ਪ੍ਰਮਾਣੂ ਊਰਜਾ ਪਲਾਂਟ ‘ਤੇ ਹੋਏ ਤਾਜ਼ਾ ਹਮਲੇ ‘ਤੇ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਨਿਗਰਾਨ ਏਜੰਸੀ (IAEA) ਨੇ ਡੂੰਘੀ ਚਿੰਤਾ ਜਤਾਈ ਹੈ। IAEA ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਬੁਸ਼ਹਿਰ ਪ੍ਰਮਾਣੂ ਕੇਂਦਰ ‘ਤੇ ਕੀਤੇ ਗਏ ਹਮਲੇ ਵਿੱਚ 1 ਵਿਅਕਤੀ ਦੀ ਮੌਤ ਹੋਈ ਹੈ। ਧਮਾਕੇ ਦੀਆਂ ਤਰੰਗਾਂ ਅਤੇ ਟੁਕੜਿਆਂ ਕਾਰਨ ਪਲਾਂਟ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ। ਏਜੰਸੀ ਨੇ ਜ਼ੋਰ ਦੇ ਕੇ ਕਿਹਾ ਕਿ ‘ਪ੍ਰਮਾਣੂ ਊਰਜਾ ਪਲਾਂਟਾਂ ਵਾਲੀਆਂ ਥਾਵਾਂ ‘ਤੇ ਕਦੇ ਵੀ ਹਮਲਾ ਨਹੀਂ ਹੋਣਾ ਚਾਹੀਦਾ।’

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment