ਨਿਊਜ਼ ਡੈਸਕ: ਪੁਸ਼ਪਾ ਦੀ ਸਫਲਤਾ ਤੋਂ ਬਾਅਦ ਹੁਣ ਇਸ ਦੇ ਅਗਲੇ ਪਾਰਟ ਪੁਸ਼ਪਾ 2 ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਹਾਲ ਹੀ ‘ਚ ਖਬਰਾਂ ਆਈਆਂ ਸਨ ਕਿ ‘ਪੁਸ਼ਪਾ 2’ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ। ਪਰ ਲੱਗਦਾ ਹੈ ਕਿ ਨਿਰਮਾਤਾ ਪ੍ਰਸ਼ੰਸਕਾਂ ਦਾ ਦਿਲ ਨਹੀਂ ਤੋੜਨਾ ਚਾਹੁੰਦੇ ਹਨ। ਇਸੇ ਲਈ ‘ਪੁਸ਼ਪਾ 2’ ਦੀ ਤਾਜ਼ਾ ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਹੈ। ਹਾਲ ਹੀ ‘ਚ ਪ੍ਰੋਡਕਸ਼ਨ ਹਾਊਸ ਨੇ ‘ਪੁਸ਼ਪਾ 2’ ਦੀ ਕਲਿੱਪ ਰਿਲੀਜ਼ ਕੀਤੀ ਹੈ। ਜਿਸ ਨੂੰ ਦੇਖ ਕੇ ਫੈਨਜ਼ ਇਹ ਜਾਣਨ ਲਈ ਬੇਚੈਨ ਹਨ ਕਿ ਪੁਸ਼ਪਾ ਕਿੱਥੇ ਹੈ? ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨਿਰਮਾਤਾ ਇਸ ਦੀ ਰਿਲੀਜ਼ ਡੇਟ ਜਲਦ ਹੀ ਜਾਰੀ ਕਰਨ ਵਾਲੇ ਹਨ।
ਇਸ ਵੀਡੀਓ ਇਹ ਵੀ ਦਿਖਾਇਆ ਗਿਆ ਹੈ ਕਿ ਪੁਸ਼ਪਾ ਤਿਰੂਪਤੀ ਦੀ ਜੇਲ੍ਹ ਤੋਂ ਫਰਾਰ ਹੋ ਗਿਆ ਅਤੇ ਹੁਣ ਲਾਪਤਾ ਹੈ। ਅਜਿਹੇ ‘ਚ ਸਾਰੇ ਫੈਨਜ਼ ਇਹ ਜਾਨਣ ਲਈ ਉਤਸੁਕ ਹਨ ਕਿ ਪੁਸ਼ਪਾ ਕਿੱਥੇ ਹੈ। ਨਿਰਮਾਤਾਵਾਂ ਨੇ ਦੱਸਿਆ ਕਿ 7 ਅਪ੍ਰੈਲ ਨੂੰ ਸ਼ਾਮ 4.05 ਵਜੇ ਰਾਜ਼ ਤੋਂ ਪਰਦਾ ਉੱਠੇਗਾ।
ਦੱਸ ਦਈਏ ਕਿ ਪੁਸ਼ਪਾ ਦ ਰਾਈਜ਼ ਦਸੰਬਰ 2021 ਵਿੱਚ ਰਿਲੀਜ਼ ਹੋਈ ਸੀ। ਅੱਲੂ ਅਰਜੁਨ ਪੁਸ਼ਪਾ ਰਾਜ ਦੀ ਭੂਮਿਕਾ ਵਿੱਚ ਨਜ਼ਰ ਆਏ ਸਨ, ਇਸ ਫਿਲਮ ਨੇ ਦੇਸ਼ ਵਿੱਚ ਤੂਫਾਨ ਲਿਆ ਦਿੱਤਾ। ਇਸ ਫਿਲਮ ਦੇ ਗੀਤਾਂ ਤੋਂ ਲੈ ਕੇ ਡਾਇਲਾਗਸ ਤੱਕ ਸਭ ਕੁਝ ਪ੍ਰਸ਼ੰਸਕਾਂ ਨੂੰ ਪਸੰਦ ਆਇਆ।
#WhereIsPushpa ? (HINDI)
The search ends soon!
The HUNT before the RULE 🪓
Reveal on April 7th at 4.05 PM 🔥#PushpaTheRule ❤️🔥 pic.twitter.com/oTbeLIWoyJ
— Pushpa (@PushpaMovie) April 5, 2023
ਦੱਸਣਯੋਗ ਹੈ ਕਿ 8 ਅਪ੍ਰੈਲ ਨੂੰ ਅੱਲੂ ਅਰਜੁਨ ਦਾ ਜਨਮਦਿਨ ਵੀ ਹੈ। ਅਜਿਹੇ ‘ਚ ਮੇਕਰਸ ਪੁਸ਼ਪਾ ਦ ਰੂਲ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਖਬਰਾਂ ਆਈਆਂ ਸਨ ਕਿ ਪੁਸ਼ਪਾ 2 ਨੂੰ ਮੁਲਤਵੀ ਕੀਤਾ ਜਾ ਸਕਦਾ ਹੈ। ਕਿਉਂਕਿ ‘ਪੁਸ਼ਪਾ’ ਦੇ ਅਗਲੇ ਹਿੱਸੇ ਦੀ ਸ਼ੂਟਿੰਗ ਰੁਕ ਗਈ ਸੀ ਅਤੇ ਇਸ ਨੂੰ ਟਾਲ ਦਿੱਤਾ ਗਿਆ ਹੈ। ਜਦਕਿ ਪਹਿਲਾਂ ਖਬਰਾਂ ਸਨ ਕਿ ਇਹ ਫਿਲਮ ਇਸ ਸਾਲ ਤੱਕ ਰਿਲੀਜ਼ ਹੋਣ ਵਾਲੀ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.