ਕੋਰੋਨਾ ਮੌਤ ਦਰ ਦੇ ਮਾਮਲੇ ‘ਚ ਮਹਾਰਾਸ਼ਟਰ ਨੂੰ ਪਛਾੜ ਕੇ ਪੰਜਾਬ ਪਹੁੰਚਿਆ ਪਹਿਲੇ ਨੰਬਰ ‘ਤੇ

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਅੰਕੜੇ ਲਗਾਤਾਰ ਵਧਦੇ ਜਾ ਰਹੇ ਹਨ। ਮੌਤ ਦਰ ਦੇ ਤਾਜ਼ਾ ਅੰਕੜਿਆਂ ਵਿੱਚ ਹੁਣ ਪੰਜਾਬ ਪਹਿਲੇ ਨੰਬਰ ‘ਤੇ ਪਹੁੰਚ ਗਿਆ। ਪੰਜਾਬ ਵਿੱਚ ਮੌਤ ਦਰ 3.0 ਫ਼ੀਸਦ ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਪੰਜਾਬ ਦੇਸ਼ ਵਿੱਚ ਮੌਤ ਦਰ ਅੰਕੜਿਆਂ ‘ਚ ਤੀਸਰੇ ਨੰਬਰ ‘ਤੇ ਸੀ।

ਤਾਜ਼ਾ ਆਈ ਰਿਪੋਰਟ ਮੁਤਾਬਕ ਪੰਜਾਬ ਤੋਂ ਬਾਅਦ ਮਹਾਰਾਸ਼ਟਰ ਅਤੇ ਗੁਜਰਾਤ ਦੂਸਰੇ ਤੀਸਰੇ ਨੰਬਰ ‘ਤੇ ਹਨ। ਮਹਾਰਾਸ਼ਟਰ ਅਤੇ ਗੁਜਰਾਤ ਦਾ ਮੌਤ ਦਰ 2.9% ਨਾਲ ਬਰਾਬਰ ਹੈ। ਇਸ ਦੇ ਨਾਲ ਹੀ 2.3 ਫ਼ੀਸਦ ਮੌਤ ਦਰ ਦੇ ਨਾਲ ਦਿੱਲੀ ਚੌਥੇ ਨੰਬਰ ‘ਤੇ ਪਹੁੰਚ ਗਿਆ ਹੈ।

ਕੋਰੋਨਾ ਵਾਇਰਸ ਤੋਂ ਸਿਹਤਯਾਬ ਹੋਏ ਮਰੀਜ਼ਾਂ ਦੀ ਦਰ ਦੇਖੀ ਜਾਵੇ ਤਾਂ ਪਹਿਲੇ ਨੰਬਰ ‘ਤੇ ਬਿਹਾਰ ਸੂਬਾ ਆਉਂਦਾ ਹੈ ਬਿਹਾਰ ਵਿੱਚ ਰਿਕਵਰੀ ਰੇਟ 89 ਫ਼ੀਸਦ ਹੈ ਜਦਕਿ ਪੰਜਾਬ ਵਿੱਚ ਰਿਕਵਰੀ ਰੇਟ 73 ਫੀਸਦ ਹੈ।

ਪੰਜਾਬ ਵਿੱਚ ਰੋਜ਼ਾਨਾ ਕੋਰੋਨਾ ਵਾਇਰਸ ਨਾਲ 50 ਤੋਂ 70 ਲੋਕਾਂ ਦੀ ਮੌਤ ਹੋ ਰਹੀ ਹੈ। ਹੁਣ ਤੱਕ ਪੰਜਾਬ ਦੇ ਵਿੱਚ 2061 ਲੋਕ ਕਰੋਨਾ ਨਾਲ ਮਰੇ ਹਨ।

Share This Article
Leave a Comment