ਬਰਨਾਲਾ : ਪੰਜਾਬੀ ਯੂਟਿਊਬਰ ਅਤੇ ਡੀਐਕਸਐਕਸ ਦੇ ਨਿਰਮਾਤਾ ਜੋ ਸੋਸ਼ਲ ਮੀਡੀਆ ‘ਤੇ ਲੱਚਰ ਅਤੇ ਅਸ਼ਲੀਲ ਵੀਡੀਓ ਪੋਸਟ ਕਰਨ ਲਈ ਜਾਣੇ ਜਾਂਦੇ ਹਨ, ਨੂੰ ਬਰਨਾਲਾ ਵਿੱਚ ਨਿਹੰਗਾਂ ਨੇ ਕੁੱਟਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਇਹ ਵੀਡੀਓ ਬਰਨਾਲਾ ਜਿਲ੍ਹੇ ਦੇ ਪਿੰਡ ਕੋਟਦੁੰਨਾ ਦੀ ਸੱਥ ਦੀ ਹੈ ਅਤੇ ਵਿਵਾਦਤ ਵਿਅਕਤੀ ਪ੍ਰੋਡਿਊਸਰ ਦੀ ਐਕਸ ਐਕਸ ਵੀ ਇਸੇ ਪਿੰਡ ਨਾਲ ਸਬੰਧਤ ਹੈ। ਜਦਕਿ ਕੁੱਟਮਾਰ ਕਰਨ ਵਾਲੇ ਨਿਹੰਗ ਸਿੰਘ ਬਰਨਾਲਾ ਤੋਂ ਬਾਹਰੀ ਜ਼ਿਲੇ ਦੇ ਹਨ।
ਵੀਡੀਓ ਵਿੱਚ, ਇੱਕ ਨਿਹੰਗ ਨੂੰ ਨਿਰਮਾਤਾ Dxx ਦੀ ਕੁੱਟਮਾਰ ਕਰਦੇ ਹੋਏ ਵੇਖਿਆ ਜਾ ਸਕਦਾ ਹੈ । ਜਦਕਿ ਪਿੰਡ ਦੇ ਲੋਕ ਤਮਾਸ਼ਾ ਦੇਖ ਰਹੇ ਹਨ। ਇਸ ਕੁੱਟਮਾਰ ਤੋਂ ਬਾਅਦ ਨਿਹੰਗ ਸਿੰਘਾਂ ਵੱਲੋਂ ਇਤਰਾਜ਼ਯੋਗ ਵੀਡੀਓ ਪੋਸਟ ਕਰਨ ਵਾਲੇ ਵਿਅਕਤੀ ਦੀ ਕੁੱਟਮਾਰ ਕਰਨ ਲਈ ਸੋਸ਼ਲ ਮੀਡੀਆ ‘ਤੇ ਸ਼ਲਾਘਾ ਕੀਤੀ ਜਾ ਰਹੀ ਹੈ। ਕਿਉਂਕਿ ਉਹਨਾਂ ਨੇ ਲੱਚਰ ਵੀਡੀਓਜ਼ ਪਾਉਣ ਵਾਲੇ ਵਿਅਕਤੀ ਨੂੰ ਕੁੱਟਿਆ ਹੈ। ਇੱਕ ਹੋਰ ਵੀਡੀਓ ‘ਚ ,ਨਿਹੰਗ, ਜਿਸਦੀ ਪਛਾਣ ਅੰਮ੍ਰਿਤਪਾਲ ਸਿੰਘ ਮੇਹਰੋਂ ਵਜੋਂ ਹੋਈ ਹੈ, ਨੇ ਖੁੱਲ੍ਹੇਆਮ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਨਿਹੰਗ ਵਲੋਂ ਕਿਹਾ ਗਿਆ ਕਿ ਪ੍ਰੋਡਿਊਸਰ ਪੰਜਾਬ ਦੇ ਨੌਜਵਾਨਾਂ ਨੂੰ ਲੱਚਰਤਾ ਅਤੇ ਅਸ਼ਲੀਲਤਾ ਵੱਲ ਲਿਜਾ ਰਿਹਾ ਹੈ, ਜਿਸ ਕਰਕੇ ਉਹਨਾਂ ਨੇ ਉਸਦੀ ਕੁੱਟਮਾਰ ਕੀਤੀ ਹੈ।