ਨਿਊਯਾਰਕ : ਦੁਨੀਆਂ ਦੇ ਲਗਭਗ ਹਰ ਕੋਨੇ ਵਿੱਚ ਪੰਜਾਬੀ ਵਸੇ ਹੋਏ ਹਨ ਤੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ, ਪਰ ਇੱਥੇ ਅਸੀਂ ਤੁਹਾਨੂੰ ਉਸ ਨੌਜਵਾਨ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਤਸਵੀਰ ਨਿਊਯਾਰਕ ਸਿਟੀ ਦੇ ‘ਟਾਈਮ ਸਕੁਏਅਰ’ ‘ਤੇ ਲੱਗੀ ਹੈ।
ਅਮਰੀਕਾ ਵਿੱਚ ਲੁਧਿਆਣਾ ਦਾ 22 ਸਾਲਾ ਸਹਿਜਪਾਲ ਸਿੰਘ ਬਹੁ-ਰਾਸ਼ਟਰੀ ਨਿਵੇਸ਼ ਬੈਂਕ ਮੋਰਗਨ ਸਟੈਨਲੇ ਦੇ ਤਕਨੀਕੀ ਵਿਸ਼ਲੇਸ਼ਕ ਪ੍ਰੋਗਰਾਮ ਦਾ ਹਿੱਸਾ ਬਣਿਆ ਹੈ, ਜਿਸ ਕਾਰਨ ਨਿਊਯਾਰਕ ਸਿਟੀ ਦੇ ਟਾਈਮ ਸਕੁਏਅਰ ‘ਤੇ ਉਸ ਦੀ ਤਸਵੀਰ ਲਗਾਈ ਗਈ ਹੈ। ਇਸ ਪ੍ਰੋਗਰਾਮ ਤਹਿਤ ਸਹਿਜਪਾਲ ਸਿੰਘ ਹੁਣ ਤਕਨੀਕੀ ਖੋਜ ਦੇ ਅਤਿ ਆਧੁਨਿਕ ਖੇਤਰਾਂ ਵਿੱਚ ਕੰਮ ਕਰੇਗਾ।
ਲੁਧਿਆਣਾ ਦਾ ਜੰਮਪਲ ਸਿੱਖ ਨੌਜਵਾਨ ਸਹਿਜਪਾਲ ਸਿੰਘ ਪੰਜਾਬ ਦੇ ਉਨ੍ਹਾਂ ਚੁਣੇ ਹੋਏ ਲੋਕਾਂ ਵਿੱਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ ਮੋਰਗਨ ਸਟੈਨਲੀ ਦੀ ਤਕਨੀਕੀ ਵਿਕਾਸ ਦੀ ਪ੍ਰੀਖਿਆ ਵਿੱਚ ਉੱਚ ਅਸਥਾਨ ਹਾਸਲ ਕੀਤਾ ਹੈ। ਸਹਿਜਪਾਲ ਨੇ ਥਾਪਰ ਯੂਨੀਵਰਸਿਟੀ, ਪਟਿਆਲਾ ਤੋਂ ਕੰਪਿਊਟਰ ਸਾਇੰਸ ਦੀ ਬੀ.ਟੈੱਕ ਕੀਤੀ ਹੈ। ਜਿਸ ਤੋਂ ਬਾਅਦ ਉਸ ਨੇ ਮੋਰਗਨ ਸਟੈਨਲੇ ਵਿੱਚ ਨੌਕਰੀ ਲਈ ਅਪਲਾਈ ਕੀਤਾ।
Meet! #sehajpalsingh, native of Ludhiana and graduate of Thapar University, Patiala. He is one of select people in India to be accepted into #MorganStanley‘s Technological Analyst Program and will now be working in the cutting edge areas of technology research. Congratulations! pic.twitter.com/YqUhgH4iyx
— The Sikh Lounge (@SikhLounge) April 5, 2022
ਸਹਿਜਪਾਲ ਨੇ ਦੱਸਿਆ ਕਿ ਅਮਰੀਕਾ ਦੇ ਟੈਕਨਾਲੋਜੀ ਵਿਸ਼ਲੇਸ਼ਣ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਕਈ ਇੰਟਰਵਿਊ ਪਾਸ ਕਰਨੀਆਂ ਪੈਂਦੀਆਂ ਹਨ। ਇਹ ਤਕਨੀਕੀ ਉਦਯੋਗ ‘ਚ ਸਭ ਤੋਂ ਔਖਾ ਪ੍ਰੋਗਰਾਮ ਮੰਨਿਆ ਜਾਂਦਾ ਹੈ। ਇਸ ਵਿੱਚ ਕੰਪਿਊਟਰ ਸਾਇੰਸ ‘ਤੇ ਆਧਾਰਿਤ ਲਗਭਗ 12 ਟੈਸਟ ਹੁੰਦੇ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.