ਬਰੈਂਪਟਨ: ਕੈਨੇਡਾ ‘ਚ ਵਾਪਰੇ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਖਬਰਾਂ ਮੁਤਾਬਕ ਹਾਦਸਾ ਖਰਾਬ ਮੌਸਮ ਦੌਰਾਨ ਵਾਪਰਿਆ ਮ੍ਰਿਤਕ ਦੀ ਪਛਾਣ ਗੁਰਸਿਮਰਤ ਸਿੰਘ ਥਿੰਦ ਉਰਫ਼ ਸਿਮੂ ਵੱਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਗੁਰਸਿਮਰਤ ਸਿੰਘ ਥਿੰਦ ਆਪਣਾ ਟਰੱਕ ਲੈ ਕੇ ਹਾਈਵੇਅ 11 ’ਤੇ ਜਾ ਰਿਹਾ ਸੀ ਜਦੋਂ ਹਾਦਸਾ ਵਾਪਰਿਆ। ਗੁਰਸਿਮਰਤ ਸਿੰਘ ਕੁਝ ਮਹੀਨੇ ਪਹਿਲਾਂ ਹੀ ਬਰੈਂਪਟਨ ਤੋਂ ਵਿਨੀਪੈਗ ਸ਼ਿਫਟ ਹੋਇਆ ਸੀ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਟਰੱਕ ‘ਚ ਸਾਮਾਨ ਸਹੀ ਤਰੀਕੇ ਨਾਲ ਲੱਗਿਆ ਨਾ ਹੋਣ ਕਾਰਨ ਰਸਤੇ ‘ਚ ਸੰਤੁਲਨ ਵਿਗੜ ਗਿਆ ਅਤੇ ਸੜਕ ਦੇ ਨਾਲ ਡੂੰਘਾਈ ਵਿਚ ਡਿੱਗਣ ਕਾਰਨ ਗੁਰਸਿਮਰਤ ਸਿੰਘ ਦੀ ਮੌਤ ਹੋ ਗਈ। ਪੰਜਾਬੀ ਨੌਜਵਾਨ ਦੀ ਬੇਵਕਤੀ ਮੌਤ ’ਤੇ ਭਾਈਚਾਰੇ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।