ਡੈਟਰਾਇਟ: ਕੈਨੇਡਾ ਤੋਂ ਅਮਰੀਕਾ ਜਾ ਰਹੇ ਪੰਜਾਬੀ ਟਰੱਕ ਡਰਾਈਵਰ ਕੋਲੋਂ 28 ਲੱਖ ਡਾਲਰ ਦੀ ਭੰਗ ਬਰਾਮਦ ਕੀਤੀ ਗਈ ਹੈ। ਸੈਮੀ ਟਰੱਕ ਦੇ ਡਰਾਈਵਰ ਵਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਸ ਨੂੰ ਟਰੱਕ ‘ਚ ਮੌਜੂਦ ਭੰਗ ਦੇ ਪੈਕਟਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ
ਵਰਿੰਦਰ ਸਿੰਘ ਬਰੈਂਪਟਨ ਸ਼ਹਿਰ ਤੋਂ ਰਵਾਨਾ ਹੋਇਆ ਅਤੇ ਉਸ ਨੇ ਟੈਕਸਸ ਦੇ ਅਲ ਪਾਸੇ ਸ਼ਹਿਰ ਜਾਣਾ ਸੀ ਪਰ ਮਿਸ਼ੀਗਨ ਦੇ ਰਸਤੇ ਵਿਚ ਅਮਰੀਕਾ ਵਿਚ ਦਾਖ਼ਲ ਹੋਣ ਲੱਗਿਆਂ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਦੇ ਅਫ਼ਸਰਾਂ ਨੇ ਕਾਬੂ ਕਰ ਲਿਆ। ਵਰਿਦਰ ਸਿੰਘ ਬੀਤੇ ਸੋਮਵਾਰ ਨੂੰ ਆਪਣਾ ਟਰੰਕ ਲੈ ਕੇ ਡੈਟਰਾਇਟ ਦੀ ਫੋਰਟ ਸਟ੍ਰੀਟ ਕਾਰਗੋ ਪੋਰਟ ਐਂਟਰੀ ‘ਤੇ ਪਹੁੰਚਿਆ।
ਪਹਿਲੀ ਜਾਂਚ ਤੋਂ ਬਾਅਦ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਦੇ ਅਫ਼ਸਰਾਂ ਨੇ ਦੂਜੀ ਵਾਰ ਫਿਰ ਜਾਂਚ ਕਰਨ ਦਾ ਫ਼ੈਸਲਾ ਕੀਤਾ ਜਿਸ ਦੌਰਾਨ ਐਕਸਰੇਅ ਰਾਹੀਂ ਟਰੱਕ ਲੋਡ ਸਮਾਨ ਦੀ ਜਾਂਚ ਕੀਤੀ ਗਈ। ਇਸੇ ਦੌਰਾਨ ਪੋਰਕ ਨਾਲ ਭਰੇ ਪੈਕਟਾਂ ਦੇ ਹੇਠਾਂ ਭੰਗ ਨਾਲ ਭਰੇ ਪੈਕਟਾਂ ਵਾਰੇ ਪਤਾ ਲੱਗਿਆ ਅਤੇ ਜਾਂਚ ਲਈੇ ਕੇ-9 ਯੂਨਿਟ ਦੇ ਅਫ਼ਸਰਾਂ ਨੂੰ ਬੁਲਾਇਆ ਗਿਆ। ਜਿਨ੍ਹਾਂ ਵਲੋਂ ਟਰੱਕ ‘ਚੋਂ ਲਗਭਗ 900 ਕਿਲੋ ਭੰਗ ਬਰਾਮਦ ਕੀਤੀ ਜੋ ਵੈਕਿਊਮ ਸ਼ੀਲਡ ਪੈਕਟਾਂ ਵਿਚ ਭਰੀ ਹੋਈ ਸੀ। ਉੱਥੇ ਹੀ ਦੂਜੇ ਪਾਸੇ ਵਰਿੰਦਰ ਸਿੰਘ ਖੁਦ ਨੂੰ ਬੇਕਸੂਰ ਦੱਸ ਰਿਹਾ ਹੈ।