ਵਾਸ਼ਿੰਗਟਨ: ਅਮਰੀਕਾ ‘ਚ 21 ਸਾਲਾ ਪੰਜਾਬੀ ਨੌਜਵਾਨ ਟਰੱਕ ਡਰਾਈਵਰ ਅਰਸ਼ਦੀਪ ਸਿੰਘ ਨੂੰ ਭੰਗ ਦੀ ਤਸਕਰੀ ਦੇ ਇਲਜ਼ਾਮ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਇੱਕ ਅਮਰੀਕੀ ਵਕੀਲ ਦਾ ਕਹਿਣਾ ਹੈ ਕਿ ਦੋਸ਼ੀ ਪਾਏ ਜਾਣ ‘ਤੇ ਅਰਸ਼ਦੀਪ ਸਿੰਘ ਨੂੰ ਪੰਜ ਸਾਲ ਤੋਂ 40 ਸਾਲ ਤੱਕ ਦੀ ਜੇਲ੍ਹ ਅਤੇ 5,000,000 ਅਮਰੀਕੀ ਡਾਲਰ ਦਾ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਬਰਾਮਦ ਕੀਤੇ ਗਏ ਪਦਾਰਥ ਦੀ ਬਾਜ਼ਾਰ ‘ਚ ਕੀਮਤ 2,500,000 ਅਮਰੀਕੀ ਡਾਲਰ ਹੈ।
ਸਹਾਇਕ ਅਮਰੀਕੀ ਅਟਾਰਨੀ ਮਾਈਕਲ ਐਡਲਰ ਨੇ ਦੱਸਿਆ ਕਿ ਨਿਊਯਾਰਕ ਦੇ ਨਿਆਗਰਾ ਫਾਲਸ ਵਿੱਚ ਪੀਸ ਬ੍ਰਿਜ ਪੋਰਟ ਆਫ ਐਂਟਰੀ ‘ਚ ਦਾਖਲ ਹੁੰਦੇ ਸਮੇਂ ਇਸ ਟਰੱਕ ਨੂੰ ਫੜਿਆ ਗਿਆ। ਜਾਂਚ ਦੇ ਦੌਰਾਨ ਅਧਿਕਾਰੀਆਂ ਨੇ ਪਾਇਆ ਕਿ ਟ੍ਰੇਲਰ ਵਿੱਚ ਪਿਛਲੇ ਦਰਵਾਜ਼ਿਆਂ ਨੂੰ ਸੁਰੱਖਿਅਤ ਰੱਖਣ ਵਾਲੇ ਗੇਟ ਨੂੰ ਸੀਲ ਨਹੀਂ ਕੀਤਾ ਗਿਆ ਸੀ। ਜਸਟਿਸ ਵਿਭਾਗ ਨੇ ਕਿਹਾ ਟ੍ਰੇਲਰ ਦੀ ਜਾਂਚ ਲਈ ਇਸ ਨੂੰ ਪੀਸ ਬ੍ਰਿਜ ਗੁਦਾਮ ਲੋਡਿੰਗ ਡਾਕ ਲਈ ਭੇਜਿਆ ਗਿਆ ਸੀ।
ਸ਼ੁਰੂਆਤੀ ਜਾਂਚ ਦੌਰਾਨ ਅਧਿਕਾਰੀਆਂ ਨੇ ਠੀਕ ਤਰੀਕੇ ਨਾਲ ਪਹਿਚਾਣੇ ਗਏ ਕਾਫ਼ੀ ਮੇਕਰਸ ਨੂੰ ਉਤਾਰਿਆ। ਉਨ੍ਹਾਂ ਨੇ ਕਿਹਾ ਕਿ ਇਸ ਟ੍ਰੇਲਰ ਵਿੱਚ ਸੱਤ ਬੱਕਸੇ ਵਾਲੇ ਚਾਰ ਸਕਿਡਸ ਵੀ ਰੱਖੇ ਮਿਲੇ ਜੋ ਬਾਕੀ ਵਜਨ ਤੋਂ ਵੱਖ ਸਨ। ਜਸਟਿਸ ਵਿਭਾਗ ਨੇ ਕਿਹਾ ਕਿ ਕਾਫ਼ੀ ਮੇਕਰਸ ਦੇ ਨਾਲ ਹੇਠਾਂ ਹਰੇ ਰੰਗ ਦੀ ਪੱਤੀ ਵਾਲੇ ਪਦਾਰਥ ਨਾਲ ਬਣੇ ਵੈਕਿਊਮ ਸੀਲ ਬੈਗ ਵੀ ਸਨ, ਜੋ ਕਿ 1,800 ਪਾਉਂਡ ਭਾਰ ਵਾਲੇ ਭੰਗ ਦੇ ਲਗਭਗ 1,608 ਸੀਲ ਬੰਡਲ ਸਨ।