ਅਮਰੀਕਾ ਵਿੱਚ ਪੰਜਾਬੀ ਉਬਰ ਡਰਾਈਵਰ ਨੂੰ ਹੋਈ ਇੱਕ ਸਾਲ ਦੀ ਸਜ਼ਾ

TeamGlobalPunjab
1 Min Read

ਵਾਸ਼ਿੰਗਟਨ: ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਲੋਕਾਂ ਨੂੰ ਲਿਆਉਣ ਤੇ ਲੈ ਕੇ ਜਾਣ ਦੇ ਦੋਸ਼ ਵਿੱਚ ਇੱਕ ਪੰਜਾਬੀ ਉਬਰ ਚਾਲਕ ਨੂੰ ਇੱਕ ਸਾਲ ਸਜ਼ਾ ਦੀ ਸਜਾ ਸੁਣਾਈ ਗਈ ਹੈ।

ਅਮਰੀਕੀ ਅਟਾਰਨੀ ਗਰਾਂਟ ਜੇਕਵਿਟ ਨੇ ਦੱਸਿਆ ਕਿ ਫਿਲਾਡੇਲਫਿਆ ਵਿੱਚ ਹਾਲ ਹੀ ਵਿੱਚ ਆ ਕੇ ਵਸੇ 30 ਸਾਲਾ ਜਸਵਿੰਦਰ ਸਿੰਘ ਨੂੰ ਪੈਸੇ ਦੇ ਲਾਲਚ ਵਿੱਚ ਕਈ ਗ਼ੈਰਕਾਨੂੰਨੀ ਵਿਦੇਸ਼ੀਆਂ ਨੂੰ ਅਮਰੀਕਾ ਵਿੱਚ ਲਿਆਉਣ ਤੇ ਲੈ ਕੇ ਜਾਣ ਦੇ ਵਿੱਚ ਵੀਰਵਾਰ ਨੂੰ ਜੇਲ੍ਹ ਦੀ ਸੱਜਿਆ ਸੁਣਾਈ ਗਈ ।

ਸਿੰਘ ਨੇ ਸਵੀਕਾਰ ਕੀਤਾ ਕਿ ਇੱਕ ਜਨਵਰੀ 2019 ਤੋਂ 20 ਮਈ 2019 ਦੇ ਵਿੱਚ ਉਸਨੇ ਕਈ ਵਿਦੇਸ਼ੀਆਂ ਨੂੰ ਆਪਣੀ ਗੱਡੀ ਵਿੱਚ ਬੈਠਾਇਆ ਜਦਕਿ ਉਸਨੂੰ ਪਤਾ ਸੀ ਕਿ ਇਹ ਲੋਕ ਗ਼ੈਰਕਾਨੂੰਨੀ ਰੂਪ ਨਾਲ ਸਰਹੱਦ ਪਾਰ ਕਰਕੇ ਅਮਰੀਕਾ ਵਿੱਚ ਆਏ ਹਨ।

ਸਿੰਘ ਨੂੰ 20 ਮਈ 2019 ਨੂੰ ਗ੍ਰਿਫਤਾਰ ਕੀਤਾ ਗਿਆ। ਉਹ ਉਸ ਦਿਨ ਨਿਊਯਾਰਕ ਵਿੱਚ ਇੱਕ ਬੱਚੇ ਸਣੇ ਦੋ ਵਿਦੇਸ਼ੀਆਂ ਨੂੰ ਲੈਣ ਆਇਆ ਸੀ ਜੋ ਕੈਨੇਡਾ ਤੋਂ ਗ਼ੈਰਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਕੇ ਅਮਰੀਕਾ ਆਏ ਸਨ। ਉਨ੍ਹਾਂ ਲੋਕਾਂ ਨੇ ਸਿੰਘ ਨੂੰ 2 ,200 ਡਾਲਰ ਦਿੱਤੇ ਸਨ।

- Advertisement -

Share this Article
Leave a comment