Home / News / ਲੁਧਿਆਣਾ : ਖੌਫਨਾਕ ਵਾਰਦਾਤ, 50 ਹਜ਼ਾਰ ਫਿਰੌਤੀ ਨਾ ਮਿਲਣ ‘ਤੇ ਬੱਚੇ ਦਾ ਬੇਰਹਿਮੀ ਨਾਲ ਕਤਲ

ਲੁਧਿਆਣਾ : ਖੌਫਨਾਕ ਵਾਰਦਾਤ, 50 ਹਜ਼ਾਰ ਫਿਰੌਤੀ ਨਾ ਮਿਲਣ ‘ਤੇ ਬੱਚੇ ਦਾ ਬੇਰਹਿਮੀ ਨਾਲ ਕਤਲ

ਲੁਧਿਆਣਾ: ਜਲੰਧਰ ਦੇ ਬਾਈਪਾਸ ਨੇੜੇ ਮਲਹੋਤਰਾ ਰਿਜ਼ੋਰਟ ਕੋਲ ਅੱਜ 16 ਸਾਲ ਦੇ ਨਾਬਾਲਗ ਬੱਚੇ ਦਾ ਫਿਰੌਤੀ ਨਾਲ ਮਿਲਣ ਕਾਰਨ ਕੁਝ ਲੋਕਾਂ ਵੱਲੋਂ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਬੱਚੇ ਨੂੰ ਅਗਵਾ ਕਰਨ ਵਾਲਿਆਂ ਵੱਲੋਂ 50 ਹਜ਼ਾਰ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਬੱਚੇ ਦੀ ਲਾਸ਼ ਮੰਗਲਵਾਰ ਸਵੇੇਰੇ ਪਿੰਡ ਹੁਸੈਨਪੁਰਾ ਦੇ ਇੱਕ ਸੁੰਨਸਾਨ ਇਲਾਕ ਦੀਆਂ ਝਾੜੀਆਂ ‘ਚੋਂ ਮਿਲੀ। ਮ੍ਰਿਤਕ ਦੀ ਪਛਾਣ ਪ੍ਰੀਤ ਵਰਮਾ ਦੇ ਰੂਪ ‘ਚ ਹੋਈ ਹੈ ਜੋ ਕਿ ਸਲੇਮ ਟਾਬਰੀ ਦੇ ਨਿਊ ਅਸ਼ੋਕ ਨਗਰ ਦੀ ਨਵਨੀਤ ਕਲੋਨੀ ਦਾ ਰਹਿਣ ਵਾਲਾ ਸੀ।

ਹਾਲਾਂਕਿ ਪੁਲਿਸ ਨੇ ਮਾਮਲੇ ‘ਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਤਾਂ ਕਰ ਲਿਆ ਪਰ ਗ੍ਰਿਫਤਾਰੀ ਤੋਂ ਬਾਅਦ ਵੀ ਬੱਚੇ ਨੂੰ ਨਹੀਂ ਬਚਾ ਸਕੇ। ਪ੍ਰੀਤ ਵਰਮਾ ਸੋਮਵਾਰ ਸ਼ਾਮ ਨੂੰ ਲਗਭਗ 4 ਵਜੇ ਘਰੋਂ ਗਿਆ ਸੀ ਤੇ ਮੁੜ ਕੇ ਵਾਪਸ ਨਹੀਂ ਆਇਆ। ਜਿਸ ਤੋਂ ਬਾਅਦ ਮ੍ਰਿਤਕ ਬੱਚੇ ਦੇ ਪਿਤਾ ਨੇ ਸਲੇਮ ਟਾਬਰੀ ਦੇ ਪੁਲਿਸ ਥਾਣੇ ‘ਚ ਪ੍ਰੀਤ ਵਰਮਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ।

ਮ੍ਰਿਤਕ ਦੇ ਪਿਤਾ ਦਸਰਥ ਨੇ ਦੱਸਿਆ ਕਿ ਉਸ ਨੂੰ ਮੰਗਲਵਾਰ ਸਵੇਰ ਫਿਰੌਤੀ ਦਾ ਫੌਨ ਆਇਆ। ਪ੍ਰਤੀ ਨੂੰ ਜਿਉਂਦਾ ਛੱਡਣ ਦੇ ਬਦਲੇ 50 ਹਜ਼ਾਰ ਰੁਪਏ ਦੀ ਫਿਰੌਤੀ ਮੰਗੀ ਗਈ। ਇਸ ਤੋਂ ਬਾਅਦ ਅਗਵਾਕਾਰਾਂ ਨੇ ਮ੍ਰਿਤਕ ਪ੍ਰਤੀ ਵਰਮਾ ਦੇ ਫੋਨ ‘ਤੇ ਵੀ ਕਾਲ ਕੀਤੀ ਤੇ 50 ਹਜ਼ਾਰ ਰੁਪਏ ਦੀ ਫਿਰੌਤੀ ਦੇਣ ਲਈ ਕਿਹਾ। ਥਾਣਾ ਸਲੇਮ ਟਾਬਰੀ ਦੇ ਮੁੱਖੀ ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਪੁਲਿਸ ਨੇ ਪਰਿਵਾਰ ਵੱਲੋਂ ਮਿਲੀ ਸ਼ਿਕਾਇਤ ਦੇ ਅਧਾਰ ‘ਤੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਦੋਵੇਂ ਹੀ ਮ੍ਰਿਤਕ ਦੇ ਦੋਸਤ ਹਨ। ਇਨ੍ਹਾਂ ‘ਚੋਂ ਇੱਕ 12ਵੀਂ ਅਤੇ ਦੂਜਾ 10ਵੀਂ ਜਮਾਤ ਦਾ ਵਿਦਿਆਰਥੀ ਹੈ।

Check Also

ਪੰਜਾਬ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ, ਅੱਜ 1,035 ਨਵੇਂ ਮਾਮਲਿਆਂ ਦੀ ਪੁਸ਼ਟੀ ਤੇ 36 ਮੌਤਾਂ 

ਨਿਊਜ਼ ਡੈਸਕ: ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ ਹੈ। ਹਰ ਰੋਜ਼ ਹਜ਼ਾਰਾਂ ਦੀ …

Leave a Reply

Your email address will not be published. Required fields are marked *