ਵੈਨਕੂਵਰ : ਵਿਦੇਸ਼ੀ ਧਰਤੀ ਤੋਂ ਪੰਜਾਬੀ ਅਤੇ ਭਾਰਤੀਆਂ ਦੇ ਮਰਨ ਦੀਆਂ ਖ਼ਬਰਾਂ ਹਨ ਦਿਨ ਆਉਂਦੀਆਂ ਰਹਿੰਦੀਆਂ ਹਨ। ਇਸੇ ਲੜੀ ਤਹਿਤ 21 ਸਾਲਾ ਪੰਜਾਬੀ ਨੌਜਵਾਨ ਪ੍ਰਿਤਪਾਲ ਸਿੰਘ ਨੂੰ ਇਸ ਹਫਤੇ ਦੇ ਸ਼ੁਰੂ ਵਿਚ ਸਰੀ ਵਿਚ ਇਕ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀਆਂ ਖ਼ਬਰਾਂ ਸਾਹਮਣੇ ਆਇਆ ਹਨ । ਇਸ ਦੀ ਪਿਸ਼ਟੀ ਸਥਾਨਕ ਪ੍ਰਸਾਸ਼ਨ ਅਤੇ ਜਾਂਚ ਕਮੇਟੀ ਵਲੋਂ ਕੀਤੀ ਗਈ ਹੈ ।
ਜਾਂਚ ਕਮੇਟੀ ਨੇ ਦਸਿਆ ਕਿ ਮੰਗਲਵਾਰ (7 ਅਪ੍ਰੈਲ) ਨੂੰ ਸਵੇਰੇ 12:43 ‘ਤੇ 138 ਏ ਸਟ੍ਰੀਟ ਦੇ 8800 ਬਲਾਕ ਵਿੱਚ ਇੱਕ ਘਰ ਦੇ ਬਾਹਰ ਕੁਝ ਅਣਪਛਾਤੇ ਵਿਅਕਤੀਆਂ ਨੇ ਪ੍ਰਿਤਪਾਲ ਸਿੰਘ ਤੇ ਗੋਲੀਆਂ ਚਲਾ ਦਿਤੀਆਂ। ਜਿਸ ਕਾਰਨ ਪ੍ਰਿਤਪਾਲ ਸਿੰਘ ਨੇ ਦਮ ਤੋੜ ਦਿੱਤਾ ।

ਦੱਸ ਦੇਈਏ ਕਿ ਇਸ ਸਬੰਧੀ ਪ੍ਰਿਤਪਾਲ ਦੇ ਪਿਤਾ ਸਮਸ਼ੇਰ ਸਿੰਘ ਨੇ ਵੀ ਪੁਸ਼ਟੀ ਕੀਤੀ ਹੈ । ਉਹ ਪੰਜਾਬ ਵਿਚ ਰੇਲਵੇ ਪੁਲਿਸ ਫੋਰਸ ਵਿਚ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਉਸਦਾ ਲੜਕਾ ਬਿਹਤਰ ਭਵਿੱਖ ਲਈ ਸਟੱਡੀ ਵੀਜ਼ਾ ਤੇ ਕਨੇਡਾ ਗਿਆ ਸੀ। ਦੱਸਨਯੋਗ ਹੈ ਕਿ ਇਹ ਇਥੇ 2020 ਵਿੱਚ ਹੋਈ ਗੋਲੀਬਾਰੀ ਦੀ ਪੰਜਵੀਂ ਰਿਪੋਰਟ ਹੈ।
Surrey RCMP is assisting the @HomicideTeam following a shots fired incident in 8800 block of 139A St that has left one man deceased in the early hours of this morning. Anyone with info asked to contact IHIT tip line or @SolveCrime to remain anonymous.
— Surrey RCMP (@SurreyRCMP) April 7, 2020