ਪੁਰਤਗਾਲ ‘ਚ ਕੋਰੋਨਾ ਪ੍ਰਸਾਰ ਹੋਇਆ ਤੇਜ਼, ਸਰਕਾਰ ਨੇ ਮਹਾਮਾਰੀ ਰੋਕਣ ਲਈ ਲਗਾਈ ਇਹ ਸਕੀਮ

TeamGlobalPunjab
1 Min Read

ਪੁਰਤਗਾਲ : ਇੱਥੇ ਕੋਰੋਨਾ ਵਾਇਰਸ ਦਾ ਪ੍ਰਸਾਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿਸ ਤਹਿਤ ਕੋਰੋਨਾ ਵਾਇਰਸ ਦੇ ਰਿਕਾਰਡ ਉਚਾਈ ‘ਤੇ ਪਹੁੰਚਣ ਤੋਂ ਬਾਅਦ ਪੁਰਤਗਾਲ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ। ਸਰਕਾਰ ਨੇ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਸੋਮਵਾਰ ਤੋਂ ਰਾਤ ਦਾ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਐਂਟੋਨਿਓ ਕੋਸਟਾ ਨੇ ਇਹ ਐਲਾਨ ਕੀਤਾ ਹੈ।

ਪੁਰਤਗਾਲ ‘ਚ ਮੌਜੂਦਾ ਸਮੇਂ ਦੌਰਾਨ ਕੋਰੋਨਾ ਵਾਇਰਸ ਦੇ ਕੁੱਲ 1.74 ਲੱਖ ਮਾਮਲੇ ਹਨ। ਇਸ ਤੋਂ ਇਲਾਵਾ ਕੋਰੋਨਾ ਕਾਰਨ 2848 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਹਲਾਂਕਿ 97,000 ਤੋਂ ਵੱਧ ਲੋਕ ਕੋਰੋਨਾ ਵਾਇਰਸ ਤੋਂ ਠੀਕ ਵੀ ਹੋ ਚੁੱਕੇ ਹਨ। ਪਰ ਮੌਸਮ ‘ਚ ਆਏ ਬਦਲਾਅ ਤੋਂ ਬਾਅਦ ਦੇਸ਼ ਵਿੱਚ ਵਾਇਰਸ ਦਾ ਪ੍ਰਸਾਰ ਮੁੜ ਤੋਂ ਵੱਧ ਗਿਆ ਹੈ। ਜਿਸ ਕਾਰਨ ਹੁਣ ਪੁਰਤਗਾਲ ਸਰਕਾਰ ਨੇ ਸੋਮਵਾਰ ਤੋਂ ਰਾਤ ਦਾ ਕਰਫਿਊ ਲਾਉਣ ਦਾ ਫੈਸਲਾ ਲਿਆ ਹੈ।

Share this Article
Leave a comment