ਕੈਨੇਡਾ ‘ਚ ਗੈਂਗਵਾਰ ਦਾ ਸ਼ਿਕਾਰ ਹੋਇਆ ਇੱਕ ਹੋਰ ਪੰਜਾਬੀ ਨੌਜਵਾਨ

Prabhjot Kaur
2 Min Read

ਵੈਨਕੂਵਰ: ਬ੍ਰਿਟਿਸ਼ ਕੋਲੰਬੀਆ ‘ਚ ਜਾਰੀ ਗੈਂਗਵਾਰ ਦਾ ਇੱਕ ਹੋਰ ਪੰਜਾਬ ਨੌਜਵਾਨ ਸ਼ਿਕਾਰ ਹੋ ਗਿਆ ਹੈ। ਵਿਸ਼ਾਲ ਵਾਲੀਆ ਨੂੰ ਯੂਨੀਵਰਸਿਟੀ ਗੌਲਫ ਕਲੱਬ ਦੇ ਬਾਹਰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ। ਵਾਰਦਾਤ ਵਾਲੀ ਥਾਂ ਤੇ ਕੁਝ ਦੂਰ ਰਿਚਮੰਡ ਵਿਖੇ ਇੱਕ ਸੜਦੀ ਹੋਈ ਕਾਰ ਮਿਲੀ ਸੀ ਅਤੇ ਕਾਰ ਛੱਡ ਕੇ ਭੱਜਣ ਵਾਲੇ ਸ਼ੱਕੀਆਂ ਦੀ ਗੱਡੀ ਆਰ.ਸੀ.ਐਮ.ਪੀ. ਦੀ ਕਰੂਜ਼ਰ ‘ਚ ਜਾ ਕੇ ਵੱਜੀ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

38 ਸਾਲ ਦੇ ਵਿਸ਼ਾਲ ਵਾਲੀਆ ਦਾ ਸਬੰਧ ਯੂਨਾਈਟਡ ਨੇਸ਼ਨਜ਼ ਗਿਰੋਹ ਦੇ ਅਮਨ ਮੰਜ ਨਾਲ ਦੱਸਿਆ ਜਾ ਰਿਹਾ ਹੈ, ਜਿਸ ਨੂੰ ਲਗਭਗ 13 ਮਹੀਨੇ ਪਹਿਲਾਂ ਫੇਅਰਮੌਂਟ ਪੈਸੇਫਿਕ ਰਿਮ ਹੋਟਲ ‘ਚ ਗੋਲੀ ਮਾਰ ਦਿੱਤੀ ਗਈ ਸੀ। ਅੱਜ ਤੱਕ ਉਸ ਦੇ ਕਤਲ ਦੀ ਗੁੱਥੀ ਸੁਲਝ ਨਹੀਂ ਸਕੀ। ਉੱਥੇ ਹੀ ਦੂਜੇ ਪਾਸੇ ਗੈਂਗਸਟਰਾਂ ਨਾਲ ਸਬੰਧ ਹੋਣ ਦੇ ਬਾਵਜੂਦ ਬੀ.ਸੀ. ਦੇ ਆਨਲਾਈਨ ਅਦਾਲਤੀ ਰਿਕਾਰਡ ‘ਚ ਵਿਸ਼ਾਲ ਵਾਲੀਆ ਦਾ ਨਾਮ ਨਹੀਂ। ਯੂਨੀਵਰਸਿਟੀ ਗੋਲਫ ਕਲੱਬ ਦੇ ਬਾਹਰ ਗੋਲੀਬਾਰੀ ਦੀ ਵਾਰਦਾਤ ਸੋਮਵਾਰ ਨੂੰ ਵਾਪਰੀ ਅਤੇ ਮੰਗਲਵਾਰ ਨੂੰ ਮ੍ਰਿਤਕ ਦੀ ਪਛਾਣ ਜਨਤਕ ਹੋ ਸਕੀ। ਹਾਲਾਂਕਿ ਪੁਲਿਸ ਨੇ ਆਪਣੇ ਵੱਲੋਂ ਮਰਨ ਮ੍ਰਿਤਕ ਦਾ ਨਾਮ ਨਹੀਂ ਦੱਸਿਆ ਪਰ ਇੱਕ ਰਿਪੋਰਟ ਮੁਤਾਬਕ ਉਹ ਵਿਸ਼ਾਲ ਵਾਲੀਆ ਹੀ ਸੀ।

ਇੰਟੀਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਸਾਰਜੈਂਟ ਟਿਮੋਥੀ ਪੀਰੋਟੀ ਨੇ ਦੱਸਿਆ ਕਿ ਮਰਨ ਵਾਲੇ ਦੇ ਪਰਿਵਾਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਫ਼ਿਲਹਾਲ ਵਧੇਰੇ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਸਕਦੀ। ਅਮਨ ਮੰਜ ਅਤੇ ਵਿਸ਼ਾਲ ਵਾਲੀਆਂ ਵਿਰੁੱਧ 2017 ‘ਚ ਸਿਵਲ ਫੋਰਫਿਚਰ ਦੇ ਡਾਇਰਕਰ ਵਲੋਂ ਮੁਕਦਮਾ ਦਾਇਰ ਕੀਤਾ ਗਿਆ ਸੀ ਜਦ ਵੈਨਕੂਵਰ ਵਿਖੇ ਇੱਕ ਪੁਲਿਸ ਨਾਕੇ ਤੇ ਦੋਹਾਂ ਕੋਲ ਮੋਬਾਇਲ ਫੋਨ ਜਾਮ ਕਰਨ ਵਾਲੇ ਯੰਤਰ ਅਤੇ ਥੋੜੀ ਮਾਤਰਾ ‘ਚ ਮੈਥਮਰੇਟਾਮਿਨ ਤੇ ਯਕੀਨ ਵੀ ਬਰਾਮਦ ਕੀਤੀ ਗਈ ਸੀ। ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਵਾਲੀਆ ਅਤੇ ਮੰਜ ਅਪਰਾਧਿਕ ਕਾਰਵਾਈ ਤਹਿਤ ਤਸਕਰੀ ਕਰ ਰਹੇ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment